2022-09-22 14:59:44 ( ਖ਼ਬਰ ਵਾਲੇ ਬਿਊਰੋ )
ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਪਿਛਲੇ ਕੁਝ ਸਮੇਂ ਤੋਂ ਆਪਣੀ ਆਉਣ ਵਾਲੀ ਫਿਲਮ ‘ਡਬਲ ਐਕਸਐੱਲ’ ਕਾਰਨ ਲਾਈਮਲਾਈਟ ‘ਚ ਹਨ। ਹਾਲ ਹੀ ‘ਚ ਖਬਰ ਆਈ ਸੀ ਕਿ ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਇਕੱਠੇ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਹੁਣ ਹਾਲ ਹੀ ‘ਚ ਇਸ ਫਿਲਮ ਦੇ ਮੇਕਰਸ ਨੇ ‘ਡਬਲ ਐਕਸਐੱਲ’ ਦਾ ਮਜ਼ੇਦਾਰ ਟੀਜ਼ਰ ਰਿਲੀਜ਼ ਕੀਤਾ ਹੈ, ਜਿਸ ‘ਚ ਅਦਾਕਾਰਾ ਦਾ ਫਰਸਟ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਸੋਨਾਕਸ਼ੀ ਨੇ ਇਹ ਜਾਣਕਾਰੀ ਕੁਝ ਸਮਾਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤੀ ਹੈ। ਪੋਸਟ ਨੂੰ ਸ਼ੇਅਰ ਕਰਦੇ ਹੋਏ ਸੋਨਾਕਸ਼ੀ ਨੇ ਕੈਪਸ਼ਨ ‘ਚ ਲਿਖਿਆ, ‘ਫ੍ਰਾਈਜ਼ ਤੋਂ ਮਸਤੀ ਤੱਕ..ਜ਼ਿੰਦਗੀ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ #DoubleXL ਸਾਈਜ਼ ‘ਚ ਆਉਂਦੀਆਂ ਹਨ..14 ਅਕਤੂਬਰ 2022 ਨੂੰ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ‘ਚ ਆਉਣ ਵਾਲੇ ਸੁਪਨਿਆਂ ਨਾਲ ਭਰੀ ਦੋਸਤੀ ਅਤੇ ਮਜ਼ੇਦਾਰ ਕਹਾਣੀ ਹੈ। ‘।