2022-11-24 13:17:05 ( ਖ਼ਬਰ ਵਾਲੇ ਬਿਊਰੋ )
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸ਼ਰਧਾ ਮਰਡਰ ਕੇਸ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ 2020 'ਚ ਕੀਤੀ ਗਈ ਸ਼ਰਧਾ ਦੀ ਸ਼ਿਕਾਇਤ ਨੂੰ ਕਿਉਂ ਬੰਦ ਕੀਤਾ ਗਿਆ? ਇਸ ਮਾਮਲੇ 'ਤੇ ਅੱਗੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਮਾਲੀਵਾਲ ਨੇ ਕਿਹਾ ਕਿ ਜਿੰਨਾ ਚਿਰ ਇਸ ਦੇਸ਼ ਦਾ ਸਿਸਟਮ ਖੋਖਲਾ ਰਹੇਗਾ, ਕੁੜੀਆਂ ਇਸੇ ਤਰ੍ਹਾਂ ਮਰਦੀਆਂ ਰਹਿਣਗੀਆਂ। ਦਰਅਸਲ, 23 ਨਵੰਬਰ 2020 ਨੂੰ ਸ਼ਰਧਾ ਨੇ ਆਫਤਾਬ ਦੇ ਖਿਲਾਫ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਵਿੱਚ ਉਸਨੇ ਦੱਸਿਆ ਕਿ ਕਿਵੇਂ ਆਫਤਾਬ ਨੇ ਉਸਨੂੰ ਧਮਕੀ ਦਿੱਤੀ ਕਿ ਉਹ ਉਸਦਾ ਗਲਾ ਘੁੱਟ ਕੇ ਉਸਦੇ ਟੁਕੜੇ ਕਰ ਦੇਵੇਗਾ। ਉਸ ਦਿਨ ਆਫਤਾਬ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਲਿਖਿਆ ਸੀ, 'ਆਫਤਾਬ ਪੂਨਾਵਾਲਾ ਮੈਨੂੰ ਗਾਲ੍ਹਾਂ ਕੱਢਦਾ ਹੈ ਅਤੇ ਕੁੱਟਦਾ ਹੈ। ਅੱਜ ਉਸ ਨੇ ਮੇਰਾ ਗਲਾ ਘੁੱਟ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਉਹ ਮੈਨੂੰ ਡਰਾਉਂਦਾ ਵੀ ਹੈ। ਪਿਛਲੇ 6-7 ਮਹੀਨਿਆਂ ਤੋਂ ਉਹ ਮੈਨੂੰ ਮਾਰ ਰਿਹਾ ਹੈ।