2022-08-06 17:41:42 ( ਖ਼ਬਰ ਵਾਲੇ ਬਿਊਰੋ )
ਮਾਲੇਰਕੋਟਲਾ, 6ਅਗਸਤ (ਭੁਪਿੰਦਰ ਗਿੱਲ) -ਸੰਦੌੜ ਵਿਖੇ ਅੱਜ ਪਸ਼ੂਆਂ ਚ ਫੈਲ ਰਹੇ ਲੰਪੀ ਵਾਇਰਸ ਬਿਮਾਰੀ ਵਰਗੇ ਲੱਛਣਾਂ ਨਾਲ ਪੀੜਤ ਡੰਗਰਾਂ ਦੇ ਕੇਸ ਸਾਹਮਣੇ ਆਉਣ ਨਾਲ ਪਸ਼ੂ ਪਾਲਕਾਂ ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਦਾਣਾ ਮੰਡੀ ਸੰਦੌੜ ਵਿਖੇ ਦੋ ਬਲਦਾਂ ਵਿੱਚ ਅਜਿਹੇ ਲੱਛਣ ਦਿਖਾਈ ਦਿੱਤੇ ਹਨ। ਸਾਡੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਤੁਰੰਤ ਇਸਦੀ ਜਾਣਕਾਰੀ ਵੈਟਨਰੀ ਅਫਸਰ ਸਿਵਲ ਵੈਟਨਰੀ ਹਸਪਤਾਲ ਝੁਨੇਰ ਡਾ ਜਗਦੇਵ ਸਿੰਘ ਦੇ ਧਿਆਨ ਚ ਲਿਆਂਦੀ ਗਈ। ਡਾ ਜਗਦੇਵ ਸਿੰਘ ਨੇ ਕਿਹਾ ਕਿ ਉਹ ਤੁਰੰਤ ਹੀ ਪਹੁੰਚ ਕੇ ਇਲਾਜ ਸ਼ੁਰੂ ਕਰ ਰਹੇ ਹਨ। ਟੀਮ ਨੂੰ ਰਵਾਨਾ ਕਰ ਦਿੱਤਾ ਗਿਆ ਹੈ।