2022-08-01 10:32:03 ( ਖ਼ਬਰ ਵਾਲੇ ਬਿਊਰੋ )
ਇੰਡੀਅਨ ਆਇਲ ਵੱਲੋਂ ਜਾਰੀ ਕੀਤੀ ਗਈ ਨਵੀਂ ਦਰ ਦੇ ਅਨੁਸਾਰ, 19 ਕਿਲੋਗ੍ਰਾਮ ਦਾ ਵਪਾਰਕ ਐਲਪੀਜੀ ਸਿਲੰਡਰ ਹੁਣ ਦਿੱਲੀ ਵਿੱਚ 1976.50 ਰੁਪਏ ਵਿੱਚ ਉਪਲਬਧ ਹੋਵੇਗਾ। ਇਸ ਤੋਂ ਪਹਿਲਾਂ ਸਿਲੰਡਰ ਦੀ ਕੀਮਤ 2012.50 ਰੁਪਏ ਸੀ। ਪਿਛਲੀ ਵਾਰ 6 ਜੁਲਾਈ ਨੂੰ ਕੀਮਤ ਵਿੱਚ ਕਟੌਤੀ ਕੀਤੀ ਗਈ ਸੀ। ਫਿਰ ਵਪਾਰਕ ਸਿਲੰਡਰ ਦੀ ਕੀਮਤ 2021 ਰੁਪਏ ਤੋਂ ਘਟਾ ਕੇ 2012 ਰੁਪਏ ਕਰ ਦਿੱਤੀ ਗਈ ਸੀ।
ਘਰੇਲੂ ਐਲਪੀਜੀ ਸਿਲੰਡਰ ਦੀ ਗੱਲ ਕਰੀਏ ਤਾਂ ਇਸ ਸਮੇਂ ਦਿੱਲੀ ਵਿੱਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 1053 ਰੁਪਏ ਹੈ। ਇਸ ਤੋਂ ਪਹਿਲਾਂ 19 ਮਈ ਨੂੰ ਇਨ੍ਹਾਂ ਕੀਮਤਾਂ ਨੂੰ ਬਦਲਿਆ ਗਿਆ ਸੀ, ਜਦੋਂ ਕੀਮਤਾਂ 1003 ਰੁਪਏ ਤੋਂ ਵਧਾ ਕੇ 1053 ਰੁਪਏ ਕਰ ਦਿੱਤੀਆਂ ਗਈਆਂ ਸਨ। ਮੌਜੂਦਾ ਸਮੇਂ ਚ ਕੋਲਕਾਤਾ ਚ ਘਰੇਲੂ ਐੱਲਪੀਜੀ ਦੀ ਕੀਮਤ 1079 ਰੁਪਏ, ਮੁੰਬਈ ਚ 1052 ਰੁਪਏ ਅਤੇ ਚੇਨਈ ਚ 1068.50 ਰੁਪਏ ਹੈ।