2023-01-24 11:40:44 ( ਖ਼ਬਰ ਵਾਲੇ ਬਿਊਰੋ )
ਮੁੰਬਈ - ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਅਤੇ ਅਭਿਨੇਤਰੀ ਸ਼ਰਧਾ ਕਪੂਰ ਦੀ ਆਉਣ ਵਾਲੀ ਫਿਲਮ 'ਤੂ ਝੂਠੀ ਮੈਂ ਮੱਕਾਰ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।ਲਵ ਰੰਜਨ ਦੀ ਫਿਲਮ 'ਚ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਪਹਿਲੀ ਵਾਰ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ। ਇਸ ਰੋਮਾਂਟਿਕ ਕਾਮੇਡੀ ਫਿਲਮ 'ਚ ਡਿੰਪਲ ਕਪਾਡੀਆ ਵੀ ਨਜ਼ਰ ਆਵੇਗੀ।
ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।ਫਿਲਮ ਦੇ ਟ੍ਰੇਲਰ 'ਚ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ ਹੈ।ਰਣਬੀਰ ਅਤੇ ਸ਼ਰਧਾ ਦੀ ਇਸ ਫਿਲਮ ਦੀ ਕਹਾਣੀ ਪਿਆਰ 'ਚ ਝੂਠ ਅਤੇ ਮੱਕਾਰ ਦੀ ਖੇਡ ਨੂੰ ਦਰਸਾਉਂਦੀ ਹੈ। ਇਹ ਫਿਲਮ 08 ਮਾਰਚ, 2023 ਨੂੰ ਹੋਲੀ ਵਾਲੇ ਦਿਨ ਰਿਲੀਜ਼ ਹੋਵੇਗੀ।