2022-07-02 15:42:26 ( ਖ਼ਬਰ ਵਾਲੇ ਬਿਊਰੋ )
ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ.ਵੀ. ਸਿੰਧੂ ਮਲੇਸ਼ੀਆ ਓਪਨ ਸੁਪਰ 750 ਬੈਡਮਿੰਟਨ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਸ਼ੁੱਕਰਵਾਰ ਨੂੰ ਇੱਥੇ ਤਿੰਨ ਗੇਮਾਂ ਦੇ ਮੁਕਾਬਲੇ ਵਿੱਚ ਚੀਨੀ ਤਾਈਪੇ ਦੀ ਮੌਜੂਦਾ ਚੈਂਪੀਅਨ ਤਾਈ ਜ਼ੂ ਯਿੰਗ ਤੋਂ ਹਾਰ ਕੇ ਬਾਹਰ ਹੋ ਗਈ। ਸੱਤਵਾਂ ਦਰਜਾ ਪ੍ਰਾਪਤ ਸਿੰਧੂ ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗ਼ਮਾ ਜੇਤੂ ਦੂਜਾ ਦਰਜਾ ਪ੍ਰਾਪਤ ਯਿੰਗ ਖ਼ਿਲਾਫ਼ ਪਹਿਲੀ ਗੇਮ ਜਿੱਤਣ ਮਗਰੋਂ ਆਪਣੀ ਗਤੀ ਬਰਕਰਾਰ ਨਹੀਂ ਰੱਖ ਸਕੀ।
ਇਸ ਦੇ ਨਾਲ ਹੀ 21ਵਾਂ ਦਰਜਾ ਪ੍ਰਾਪਤ ਭਾਰਤੀ ਬੈਡਮਿੰਟਨ ਖਿਡਾਰੀ ਐਚਐਸ ਪ੍ਰਣਯ ਵੀ ਕੁਆਰਟਰ ਫਾਈਨਲ ਵਿੱਚ ਪਹੁੰਚ ਕੇ ਬਾਹਰ ਹੋ ਗਿਆ ਹੈ। ਵਿਸ਼ਵ ਦੇ ਅੱਠਵੇਂ ਨੰਬਰ ਦੇ ਖਿਡਾਰੀ ਜੋਨਾਥਨ ਕ੍ਰਿਸਟੀ ਨੇ ਪ੍ਰਣਯ ਨੂੰ 18-21, 16-21 ਨਾਲ ਹਰਾਇਆ। ਪ੍ਰਣਯ ਨੇ ਪਹਿਲੀ ਗੇਮ ਵਿੱਚ ਕ੍ਰਿਸਟੀ ਨੂੰ ਸਖ਼ਤ ਟੱਕਰ ਦਿੱਤੀ ਪਰ ਦੂਜੇ ਦੌਰ ਵਿੱਚ ਆਪਣੀ ਗਤੀ ਬਰਕਰਾਰ ਨਹੀਂ ਰੱਖ ਸਕਿਆ ਅਤੇ 44 ਮਿੰਟ ਤੱਕ ਚੱਲੇ ਮੈਚ ਵਿੱਚ ਸਿੱਧੇ ਸੈੱਟਾਂ ਵਿੱਚ ਹਾਰ ਗਿਆ।