2022-12-03 11:45:48 ( ਖ਼ਬਰ ਵਾਲੇ ਬਿਊਰੋ )
ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਨੇ ਫਰਵਰੀ ਅਤੇ ਮਾਰਚ 'ਚ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਪ੍ਰੀਖਿਆ ਕੰਟਰੋਲਰ ਜੇ.ਆਰ. ਮਹਿਰੋਕ ਨੇ ਕਿਹਾ ਕਿ 5ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 16 ਤੋਂ 24 ਫਰਵਰੀ 2023 ਤੱਕ ਹੋਵੇਗੀ। 8ਵੀਂ ਜਮਾਤ ਦੀਆਂ ਪ੍ਰੀਖਿਆਵਾਂ 20 ਫਰਵਰੀ ਤੋਂ 6 ਮਾਰਚ, 2023 ਤੱਕ ਹੋਣਗੀਆਂ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 21 ਮਾਰਚ ਤੋਂ 18 ਅਪ੍ਰੈਲ ਤੱਕ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 20 ਫਰਵਰੀ ਤੋਂ 13 ਅਪ੍ਰੈਲ ਤੱਕ ਹੋਣਗੀਆਂ। ਪ੍ਰੀਖਿਆ ਕੰਟਰੋਲਰ ਜੇ.ਆਰ. ਮਹਿਰੋਕ ਨੇ ਕਿਹਾ ਕਿ ਲਿਖਤੀ ਪ੍ਰੀਖਿਆ ਤੋਂ ਬਾਅਦ, ਸਾਰੀਆਂ ਸ਼੍ਰੇਣੀਆਂ ਦੀ ਪ੍ਰੈਕਟੀਕਲ ਪ੍ਰੀਖਿਆ ਹੋਵੇਗੀ।
ਐੱਨਐੱਸਕਿਊਐੱਫ, ਵੋਕੇਸ਼ਨਲ ਗਰੁੱਪ ਅਤੇ ਦਸਵੀਂ ਅਤੇ ਦਸਵੀਂ ਜਮਾਤ ਦੇ ਪ੍ਰੈਕਟੀਕਲ ਵਿਸ਼ਿਆਂ ਅਤੇ ਦਸਵੀਂ ਜਮਾਤ ਦੇ ਪ੍ਰੀ-ਵੋਕੇਸ਼ਨਲ ਵਿਸ਼ਿਆਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ 23 ਜਨਵਰੀ ਤੋਂ 1 ਫਰਵਰੀ ਤੱਕ ਲਈਆਂ ਜਾਣਗੀਆਂ। ਇਹ ਪ੍ਰੀਖਿਆ ਕੋਵੀਡ-19 ਨੂੰ ਧਿਆਨ ਵਿਚ ਰੱਖ ਕੇ ਲਈ ਜਾਵੇਗੀ। 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਨਾਲ ਸਬੰਧਤ ਡੇਟਸ਼ੀਟ ਅਤੇ ਪੂਰੀ ਜਾਣਕਾਰੀ ਬਾਅਦ ਵਿਚ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਕਰਵਾਈ ਜਾਵੇਗੀ।