2023-01-25 19:04:33 ( ਖ਼ਬਰ ਵਾਲੇ ਬਿਊਰੋ )
ਲੁਧਿਆਣਾ, 25 ਜਨਵਰੀ (ਵਿਰਕ)- ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਖੇ ਮਿਤੀ 17.10.2022 ਤੋਂ ਆਪਣੀਆਂ ਕਾਫੀ ਸਮੇਂ ਤੋਂ ਚਲਦੀਆਂ ਆ ਰਹੀਆਂ ਪੈਡਿੰਗ ਮੰਗਾਂ ਮੰਨਵਾਉਣ ਲਈ ਧਰਨਾ ਜਾਰੀ ਹੈ। ਇਸ ਧਰਨੇ ਨੂੰ ਚੱਲਦੇ ਹੋਏ ਅੱਜ ਮਿਤੀ 25.01.2023 ਨੂੰ 101 ਦਿਨ ਪੂਰੇ ਹੋ ਗਏ ਹਨ। ਅੱਜ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੇ ਇਕੱਠੇ ਹੋ ਕੇ ਗੁਰੂ ਦੀ ਬਾਣੀ ਦਾ ਜਾਪ ਕੀਤਾ। ਮਿਤੀ 24.01.2023 ਨੂੰ ਧਰਨੇ ਦੇ 100 ਦਿਨ ਪੂਰੇ ਹੋਣ ਤੇ ਸਟਾਫ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ ਅਤੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਇਹ ਭੁੱਖ ਹੜਤਾਲ ਜਾਰੀ ਰਹੇਗੀ। ਇਸ ਭੁੱਖ ਹੜਤਾਲ ਵਿੱਚ ਹਰ ਰੋਜ ਇੱਕ ਸਟਾਫ ਮੈਂਬਰ ਸਵੇਰੇ 8.30 ਵਜੇ ਤੋਂ 4.30 ਵਜੇ ਸ਼ਾਮ ਤੱਕ ਭੁੱਖ ਹੜਤਾਲ ਤੇ ਬੈਠੇਗਾ। ਸਟਾਫ ਦੁਆਰਾ ਪ੍ਰਿੰਸੀਪਲ ਸਾਹਿਬ ਅਤੇ ਸਤਿਕਾਰਯੋਗ ਪ੍ਰਧਾਨ ਸਾਹਿਬ ਨੂੰ ਸਟਾਫ ਦੀਆਂ ਮੰਗਾਂ ਉਪਰ ਧਿਆਨ ਦੇਣ ਦੀ ਬੇਨਤੀ ਕੀਤੀ ਗਈ ਹੈ ਅਤੇ ਇਸ ਧਰਨੇ ਦਾ ਛੇਤੀ ਤੋਂ ਛੇਤੀ ਹੱਲ ਕੱਢਣ ਲਈ ਕਿਹਾ ਗਿਆ ਹੈ। ਮੁੱਖ ਮੰਗਾਂ ਵਿੱਚ ਹਾਲ ਹੀ ਵਿੱਚ ਟੀਚਿੰਗ ਅਤੇ ਨਾਨ ਟੀਚਿੰਗ ਦੇ ਵਧਾਏ ਗਏ ਪਰੋਬੇਸ਼ਨ ਪੀਰੀਅਡ ਨੂੰ ਖਤਮ ਕਰਨਾ, ਗਰਾਂਟ ਲਾਗੂ ਕਰਵਾਉਣਾ, ਸਟਾਫ ਦੀਆਂ ਸਕਿਉਰਟੀਆਂ ਵਾਪਸ ਕਰਨਾ, ਡੀ.ਏ. ਨੂੰ 2020 ਤੋਂ ਲਾਗੂ ਕਰਨਾ, ਏ.ਸੀ.ਪੀ. ਸਕੀਮ ਲਾਗੂ ਕਰਨਾ, ਕੈਸ ਸਕੀਮ ਨੂੰ ਲਾਗੂ ਕਰਨਾ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ, ਸਟਾਫ ਨੂੰ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਘੱਟੋ-ਘੱਟ ਤਨਘਾਹ ਦੇਣਾ ਆਦਿ ਸ਼ਾਮਲ ਹਨ। ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਜੇ ਮੰਗਾਂ ਦਾ ਹੱਲ ਨਾ ਕੱਢਿਆ ਗਿਆ ਤਾਂ ਸਖਤ ਰੁਖ ਅਖਤਿਆਰ ਕੀਤਾ ਜਾਵੇਗਾ। ਇਸ ਮੌਕੇ ਸ. ਗੁਰਮੀਤ ਸਿੰਘ, ਪ੍ਰਧਾਨ (ਨਾਨ ਟੀਚਿੰਗ ਐਸੋਸੀਏਸ਼ਨ), ਸ. ਦੀਪਇੰਦਰ ਸਿੰਘ, ਪ੍ਰਧਾਨ (ਟੀਚਿੰਗ ਐਸੋਸੀਏਸ਼ਨ), ਸ. ਪਰਮਜੀਤ ਸਿੰਘ ਬਿਲਗਾ, ਡਾ. ਹਰਵਿੰਦਰ ਸਿੰਘ, ਸ੍ਰੀ ਧਰੁਵ ਚੰਦਰ ਪੰਤ ਸੈਕਟਰੀ, ਸ੍ਰੀ ਚੰਦਰ ਮੋਹਨ ਕਜਲਾ, ਸ. ਸੁਖਦੇਵ ਸਿੰਘ, ਸ੍ਰੀ ਸੰਦੀਪ ਕੁਮਾਰ, ਸ. ਹਰਪ੍ਰੀਤ ਸਿੰਘ ਸਲੂਜਾ, ਸ. ਕਰਮਜੀਤ ਸਿੰਘ, ਸ. ਮਨਦੀਪ ਸਿੰਘ ਸੰਧੂ, ਸ. ਹਰਪ੍ਰੀਤ ਸਿੰਘ, ਸ. ਪਰਮਿੰਦਰ ਸਿੰਘ, ਸ੍ਰੀ ਵਿਕਰਮ ਸ਼ਰਮਾ, ਡਾ. ਡੀ.ਐਸ. ਪਠਾਨੀਆ, ਸ੍ਰੀਮਤੀ ਮਨਪ੍ਰੀਤ ਕੌਰ, ਸ੍ਰੀਮਤੀ ਸਤਵਿੰਦਰਜੀਤ ਕੌਰ, ਸ. ਕਰਮਜੀਤ ਸਿੰਘ, ਸ. ਬਲਜੀਤ ਸਿੰਘ, ਸ. ਗੁਰਮੁਖ ਸਿੰਘ, ਸ. ਮਨਜੀਤ ਸਿੰਘ ਤੋਂ ਇਲਾਵਾ ਸਾਰਾ ਟੀਚਿੰਗ ਅਤੇ ਨਾਨ ਟੀਚਿੰਗ ਅਮਲਾ ਹਾਜਰ ਸੀ।