2022-11-24 15:36:02 ( ਖ਼ਬਰ ਵਾਲੇ ਬਿਊਰੋ )
ਸ੍ਰੀ ਚਮਕੌਰ ਸਾਹਿਬ, 24 ਨਵੰਬਰ: ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੇਲਾ ਵਿਖੇ ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਡੀ.ਐੱਮ ਸਾਇੰਸ ਸਤਨਾਮ ਸਿੰਘ ਦੀ ਪ੍ਰਧਾਨਗੀ ਹੇਠ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਵਿਗਿਆਨ ਪ੍ਰਦਰਸ਼ਨੀ ਤੇ ਕੁਇਜ਼ ਮੁਕਾਬਲੇ ਵਿੱਚੋਂ ਜੇਤੂ ਵਿਦਿਆਰਥੀਆਂ ਨੂੰ ਕ੍ਰਮਵਾਰ 600 ਰੁਪਏ,400 ਰੁਪਏ ਤੇ 300 ਰੁਪਏ ਨਕਦ ਇਨਾਮ ਵੰਡੇ ਗਏ।
ਵਿਗਿਆਨ ਪ੍ਰਦਰਸ਼ਨੀ ਦੇ ਜੇਤੂ ਵਿਦਿਆਰਥੀਆਂ ਨੂੰ ਕ੍ਰਮਵਾਰ 1500 ਰੁਪਏ, 1000 ਰੁਪਏ ਅਤੇ 500 ਰੁਪਏ ਨਕਦ ਇਨਾਮ ਵੰਡੇ ਗਏ। ਬਲਾਕ ਮੈਂਟਰ ਸਾਇੰਸ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਸਾਇੰਸ ਪ੍ਰਦਰਸ਼ਨੀ ਦੇ 10 ਵਿਦਿਆਰਥੀਆਂ ਨੂੰ ਅਤੇ ਕੁਇਜ਼ ਮੁਕਾਬਲੇ ਦੇ 15 ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਨਗਦ ਇਨਾਮ ਵੰਡੇ ਗਏ। ਸ਼ਰਨਦੀਪ ਕੌਰ ਦੀ ਮਾਤਾ ਸੰਦੀਪ ਕੌਰ ਨੇ ਮੰਚ ਤੇ ਆਪਣੀ ਬੇਟੀ ਨੂੰ ਗੱਲਵਕੜੀ ਪਾ ਕੇ ਪਿਆਰ ਕੀਤਾ। ਡੀ.ਐੱਮ ਸਾਇੰਸ ਸਤਨਾਮ ਸਿੰਘ ਨੇ ਵਿਦਿਆਰੀਆਂ ਨੂੰ ਨੰਨ੍ਹੇ ਵਿਗਿਆਨੀ ਬਣਨ ਲਈ ਪ੍ਰੇਰਿਆ।
ਪ੍ਰਿੰਸੀਪਲ ਸਤਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਰਹਿਣੀ ਬਹਿਣੀ ਵਿੱਚ ਸਮਾਰਟਨੈੱਸ ਲਿਆ ਕੇ ਅੱਗੇ ਵੱਧਣ ਦੇ ਗੁਰ ਦੱਸੇ।ਸਾਇੰਸ ਮਿਸਟ੍ਰੈਸ ਰਵਿੰਦਰ ਕੌਰ ਜਟਾਣਾ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੈਮੀਨਾਰ ਲਗਾਉਣ ਬਦਲੇ ਵਿਸ਼ੇਸ਼ ਸਨਮਾਨ ਦਿੱਤਾ ਗਿਆ।ਇਸ ਸਮੇਂ ਸ੍ਰੀਮਤੀ ਸੁਨੀਤਾ ਸ਼ਰਮਾ, ਪ੍ਰਵੀਨ ਜੋਸ਼ੀ, ਭਾਵਨਾ ਗੁਪਤਾ, ਸਰਬਜੀਤ ਸਿੰਘ ਬਰਸਾਲਪੁਰ, ਬਲਵਿੰਦਰ ਕੌਰ, ਕੁਸ਼ਲ ਵਰਮਾ,ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਐੱਸ. ਐੱਲ ਏ ਸ਼ੀਸ਼ਪਾਲ ਅਤੇ ਗੁਰਪਾਲ ਸਿੰਘ ਸਮੂਹ ਹਾਜ਼ਰ ਸਨ।