2023-01-23 12:20:46 ( ਖ਼ਬਰ ਵਾਲੇ ਬਿਊਰੋ )
ਤੰਗਹਾਲੀ ਅਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀਆਂ ਸਮੱਸਿਆਵਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਸੋਮਵਾਰ ਸਵੇਰੇ ਪਾਕਿਸਤਾਨ 'ਚ ਵੱਡੇ ਪੱਧਰ 'ਤੇ ਬਿਜਲੀ ਕੱਟ ਲੱਗਾ ਹੈ। ਦੇਸ਼ ਦੇ ਇਸਲਾਮਾਬਾਦ, ਕਰਾਚੀ ਅਤੇ ਪੇਸ਼ਾਵਰ ਖੇਤਰ ਦੇ 22 ਜ਼ਿਿਲ੍ਹਆਂ ਵਿੱਚ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਇਹੀ ਨਹੀਂ, ਪਾਕਿਸਤਾਨ ਦੇ ਊਰਜਾ ਮੰਤਰਾਲੇ ਨੂੰ ਵੀ ਇਸ ਬਾਰੇ ਬਿਆਨ ਤੱਕ ਜਾਰੀ ਕਰਨਾ ਪਿਆ ਹੈ।
ਸਰਕਾਰ ਨੇ ਕਿਹਾ ਹੈ ਕਿ ਦੇਖਭਾਲ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਮੀਦ ਹੈ ਕਿ ਜਲਦੀ ਹੀ ਸਪਲਾਈ ਸ਼ੁਰੂ ਹੋ ਜਾਵੇਗੀ। ਪਾਕਿਸਤਾਨੀ ਮੀਡੀਆ ਮੁਤਾਬਕ, ਇਹ ਜਨਤਕ ਬਿਜਲੀ ਕੱਟ ਰਾਸ਼ਟਰੀ ਗਰਿੱਡ ਵਿੱਚ ਖਰਾਬੀ ਤੋਂ ਬਾਅਦ ਹੋਇਆ ਹੈ।
ਨੈਸ਼ਨਲ ਗ੍ਰਿਡ ਸਿਸਟਮ ਚ ਆਈ ਖਰਾਬੀ ਸੋਮਵਾਰ ਸਵੇਰੇ 7:34 ਵਜੇ ਹੋਈ, ਪਾਕਿਸਤਾਨ ਮੰਤਰਾਲੇ ਦੇ ਬਿਆਨ ਤੋਂ ਪਹਿਲਾਂ ਹੀ ਉਥੋਂ ਦੀਆਂ ਕਈ ਕੰਪਨੀਆਂ ਨੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਬਿਜਲੀ ਬੰਦ ਹੋਣ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ।