2023-01-25 19:50:48 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ: ਕਿ੍ਕੈਟਰ ਦੇ ਪ੍ਰਸਿੱਧ ਖਿਡਾਰੀ ਅਤੇ ਰਾਜਸੀ ਖੇਤਰ ਵਿੱਚ ਚੌਕੇ-ਛੱਕੇ ਮਾਰਨ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੋ ਕਿ ਪਟਿਆਲਾ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ ਦੀ ਰਿਹਾਈ ਲਈ ਪੰਜਾਬ ਵਿਚ ਰਾਜਸੀ ਮਾਹੌਲ ਗਰਮ ਹੈ! ਭਾਵੇਂ ਕਿ ਪੰਜਾਬ ਵਿੱਚ ਇਹ ਖਬਰ ਫੈਲੀ ਹੈ ਕਿ ਕੱਲ੍ਹ 26 ਜਨਵਰੀ ਨੂੰ ਨਵਜੋਤ ਸਿੱਧੂ ਨੂੰ ਰਿਹਾਅ ਕਰ ਦਿੱਤਾ ਜਾਵੇਗਾ ! ਪਰ ਨਵਜੋਤ ਸਿੱਧੂ ਕੱਲ ਰਿਹਾਅ ਨਹੀਂ ਹੋਣ ਜਾ ਰਹੇ ।ਖਬਰ ਵਾਲੇ ਡਾਟ ਕਾਮ ਨੂੰ ਪੰਜਾਬ ਸਰਕਾਰ ਦੇ ਦਰਬਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਵਾਲੀ ਫਾਈਲ ਤੇ ਪੰਜਾਬ ਸਰਕਾਰ ਦੀ ਮੋਹਰ ਨਹੀਂ ਲੱਗੀ! ਦੂਜੇ ਪਾਸੇ ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਪੱਤਰਕਾਰ ਸੁਰਿੰਦਰ ਡੱਲਾ ਦਾ ਕਹਿਣਾ ਹੈ ਕਿ ਦੇਸ਼ ਦੀ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੇ ਤਹਿਤ ਭਾਰਤ ਸਰਕਾਰ ਵੱਲੋਂ 66% ਦੀ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਰਿਹਾਅ ਕਰਨ ਦੀ ਪਾਲਿਸੀ ਬਣੀ ਹੈ । ਪਰ ਨਵਜੋਤ ਸਿੰਘ ਸਿੱਧੂ 68% ਸਜ਼ਾ ਭੁਗਤ ਚੁੱਕੇ ਹਨ