2022-11-20 17:08:49 ( ਖ਼ਬਰ ਵਾਲੇ ਬਿਊਰੋ )
ਨਵੀਂ ਦਿੱਲੀ— ਦੇਸ਼ ਦੇ ਮੰਨੇ-ਪ੍ਰਮੰਨੇ ਉਦਯੋਗਪਤੀਆਂ ਅਤੇ ਅਮੀਰ ਲੋਕਾਂ 'ਚੋਂ ਇਕ ਮੁਕੇਸ਼ ਅੰਬਾਨੀ ਹੁਣ ਨਾਨਾ-ਨਾਨੀ ਬਣ ਗਏ ਹਨ। ਅੰਬਾਨੀ ਪਰਿਵਾਰ 'ਚ ਫਿਰ ਤੋਂ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਦਰਅਸਲ ਖਬਰ ਹੈ ਕਿ ਅੰਬਾਨੀ ਦੀ ਬੇਟੀ ਈਸ਼ਾ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਅੰਬਾਨੀ ਪਰਿਵਾਰ ਅਤੇ ਪੀਰਾਮਲ ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਦਿੱਤੀ ਗਈ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਈਸ਼ਾ ਅੰਬਾਨੀ ਨੇ 19 ਨਵੰਬਰ 2022 ਯਾਨੀ ਪਿਛਲੇ ਦਿਨ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ, ਜਿਸ ਵਿੱਚ ਇੱਕ ਬੇਟਾ ਅਤੇ ਇੱਕ ਬੇਟੀ ਹੈ। ਇੰਨਾ ਹੀ ਨਹੀਂ ਬੇਟੇ ਦਾ ਨਾਂ ਕ੍ਰਿਸ਼ਨਾ ਅਤੇ ਬੇਟੀ ਦਾ ਨਾਂ ਆਦੀਆ ਰੱਖਿਆ ਗਿਆ ਹੈ। ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਦੀ ਬੇਟੀ 2018 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੀ ਸੀ।