2022-12-02 12:11:56 ( ਖ਼ਬਰ ਵਾਲੇ ਬਿਊਰੋ )
ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਅਕਤੂਬਰ ‘ਚ 23 ਲੱਖ ਤੋਂ ਜ਼ਿਆਦਾ ਫਰਜ਼ੀ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਖਾਤੇ 1 ਅਕਤੂਬਰ ਤੋਂ 31 ਅਕਤੂਬਰ ਦਰਮਿਆਨ ਬੰਦ ਕੀਤੇ ਗਏ ਹਨ। ਇਨ੍ਹਾਂ ਖਾਤਿਆਂ ਨੂੰ ਯੂਜ਼ਰਸ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਬੈਨ ਕੀਤਾ ਗਿਆ ਹੈ। ਵਟਸਐਪ ਨੇ ਦੱਸਿਆ ਕਿ 1 ਅਕਤੂਬਰ ਤੋਂ 31 ਅਕਤੂਬਰ ਤੱਕ 23,24,000 ਵਟਸਐਪ ਖਾਤਿਆਂ ਨੂੰ ਬੈਨ ਕੀਤਾ ਗਿਆ ਹੈ ਅਤੇ ਇਨ੍ਹਾਂ ‘ਚੋਂ 8,11,00 ਖਾਤਿਆਂ ਨੂੰ ਐਕਟਿਵ ਰੂਪ ਤੋਂ ਬੈਨ ਕਰ ਦਿੱਤਾ ਗਿਆ ਹੈ।
ਵਟਸਐਪ ਦੇ ਬੁਲਾਰੇ ਨੇ ਕਿਹਾ, “ਆਈਟੀ ਨਿਯਮਾਂ 2021 ਦੇ ਅਨੁਸਾਰ, ਅਸੀਂ ਅਕਤੂਬਰ 2022 ਦੇ ਮਹੀਨੇ ਲਈ ਆਪਣੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਜਿਵੇਂ ਕਿ ਤਾਜ਼ਾ ਮਾਸਿਕ ਰਿਪੋਰਟ ਵਿੱਚ ਦਰਜ ਕੀਤਾ ਗਿਆ ਹੈ, ਵਟਸਐਪ ਨੇ ਅਕਤੂਬਰ ਮਹੀਨੇ ਵਿੱਚ 2.3 ਮਿਲੀਅਨ ਤੋਂ ਵੱਧ ਖਾਤਿਆਂ ਨੂੰ ਬੈਨ ਕਰ ਦਿੱਤਾ ਸੀ