2022-09-22 13:35:38 ( ਖ਼ਬਰ ਵਾਲੇ ਬਿਊਰੋ )
ਓਟਾਵਾ: ਕੈਨੇਡਾ ਵਿੱਚ ਮੰਕੀਪੌਕਸ ਦੇ ਕੇਸਾਂ ਦੀ ਗਿਣਤੀ ਵੱਧ ਕੇ 1,379 ਹੋ ਗਈ ਹੈ, ਜਿਨ੍ਹਾਂ ਵਿੱਚੋਂ 38 ਹਸਪਤਾਲ ਵਿੱਚ ਦਾਖ਼ਲ ਹਨ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ। ਇਕ ਨਿਊਜ਼ ਏਜੰਸੀ ਨੇ ਸਿਹਤ ਏਜੰਸੀ ਦੇ ਹਵਾਲੇ ਨਾਲ ਦੱਸਿਆ ਕਿ ਪੁਸ਼ਟੀ ਕੀਤੇ ਮਾਮਲਿਆਂ 'ਚੋਂ 667 ਓਨਟਾਰੀਓ, 515 ਕਿਊਬਿਕ, 150 ਬ੍ਰਿਿਟਸ਼ ਕੋਲੰਬੀਆ, 39 ਅਲਬਰਟਾ, 3 ਸਸਕੈਚਵਨ, 3 ਯੂਕੋਨ ਅਤੇ ਨੋਵਾ ਸਕੋਸ਼ੀਆ, ਮੈਨੀਟੋਬਾ ਅਤੇ ਨਿਊ ਬਰੰਸਵਿਕ ਤੋਂ ਹਨ। ਇੱਕ ਇੱਕ ਕਰਕੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਰਾਸ਼ਟਰੀ ਸਲਾਹਕਾਰ ਕਮੇਟੀ ਟੀਕਾਕਰਨ 'ਤੇ ਜ਼ੋਰ ਦੇ ਰਹੀ ਹੈ। ਅਧਿਕਾਰੀ ਆਉਣ ਵਾਲੇ ਹਫ਼ਤਿਆਂ ਵਿੱਚ ਦੂਜੀ ਖੁਰਾਕ ਲਈ ਰਣਨੀਤੀ 'ਤੇ ਵਿਚਾਰ ਕਰ ਰਹੇ ਹਨ। ਮੰਕੀਪੌਕਸ ਇੱਕ ਵਾਇਰਲ ਬਿਮਾਰੀ ਹੈ ਜੋ ਇੱਕ ਸੰਕਰਮਿਤ ਵਿਅਕਤੀ ਦੇ ਨਜ਼ਦੀਕੀ ਸੰਪਰਕ ਦੁਆਰਾ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਸਕਦੀ ਹੈ।