2023-01-25 18:45:29 ( ਖ਼ਬਰ ਵਾਲੇ ਬਿਊਰੋ )
ਅੰਮ੍ਰਿਤਸਰ, 25 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਭਗਵੰਤ ਮਾਨ ਸਰਕਾਰ ਦੇ ਆਮ ਆਦਮੀ ਕਲੀਨਿਕ ’ਤੇ ਖੋਖਲੇ ਦਾਅਵਿਆਂ ਨੂੰ ਲੀਰੋ ਲੀਰ ਕਰਦਿਆਂ ਦੱਸਿਆ ਕਿ ਕਿਵੇਂ ਪੁਰਾਣੀਆਂ ਤੇ ਅਸੁਰੱਖਿਅਤ ਇਮਾਰਤਾਂ ਨੂੰ ਆਪ ਕਲੀਨਿਕਾਂ ਵਿਚ ਤਬਦੀਲ ਕਰਕੇ ਪੰਜਾਬੀਆਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ।
ਇਥੇ ਪਿੰਡ ਥਰੀਏਵਾਲਾ ਵਿਖੇ ਮੀਡੀਆ ਨਾਲ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਕਿਵੇਂ 1966 ਵਿਚ ਬਣੀ ਇਮਾਰਤ ਨੂੰ ਆਪ ਕਲੀਨਿਕ ਵਿਚ ਤਬਦੀਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਇਮਾਰਤ ਦੇ ਨਵੀਨੀਕਰਨ ’ਤੇ 25 ਲੱਖ ਰੁਪਏ ਖਰਚ ਕੀਤੇ ਗਏਹਨ ਜਿਸ ਵਿਚ ਫਾਲਸ ਸੀਲਿੰਗ ਅਤੇਇਮਾਰਤ ਨੂੰ ਨਵੇਂ ਸਿਰੇ ਤੋਂ ਪੇਂਟ ਕਰਨ ਦਾ ਕੰਮ ਵੀ ਸ਼ਾਮਲ ਹੈ। ਉਹਨਾਂ ਕਿਹਾ ਕਿ ਜੋ ਕੰਮ ਮਾਰਕੀਟ ਰੇਟ ’ਤੇ 4 ਤੋਂ 5 ਲੱਖ ਰੁਪਏ ਦਾ ਹੋ ਜਾਂਦਾ ਹੈ, ਉਸ ’ਤੇ 20 ਤੋਂ 25 ਲੱਖ ਰੁਪਏ ਪ੍ਰਤੀ ਸੈਂਟਰ ਖਰਚ ਕੀਤੇ ਜਾ ਰਹੇ ਹਨ।
ਸਰਦਾਰ ਮਜੀਠੀਆ ਨੇ ਹੋਰ ਕਿਹਾ ਕਿ ਸੂਬੇ ਦੇ ਲੋਕ ਇਹ ਸਭ ਕੁਝ ਵੇਖ ਰਹੇ ਹਨ ਕਿ ਕਿਵੇਂ ਇਕ ਆਈ ਏ ਐਸ ਅਫਸਰ ਜਿਸਨੇ 10 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਆਪ ਕਲੀਨਿਕਾਂ ਦੇ ਦੱਖਣੀ ਭਾਰਤ ਵਿਚ ਇਸ਼ਤਿਹਾਰਬਾਜ਼ੀ ’ਤੇ 30 ਕਰੋੜ ਰੁਪਏ ਖਰਚਣ ਤੋਂ ਨਾਂਹ ਕਰ ਦਿੱਤੀ, ਨਾਲ ਕੀ ਸਲੂਕ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸੂਬੇ ਦੇ ਲੋਕ ਇਹ ਵੀ ਵੇਖ ਰਹੇ ਹਨ ਕਿ ਕਿਵੇਂ ਆਈ ਏ ਐਸ ਅਫਸਰ ਅਜੈ ਸ਼ਰਮਾ ਨੇਕੀਤਾ ਤੇ ਕੀ ਵੀ ਕੇ ਮੀਣਾ ਕਰ ਸਕਦੇ ਹਨ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਆਪਣੇ ਆਪ ਵਿਚ ਵੱਡਾ ਘੁਟਾਲਾ ਹੈ ਜਿਸ ਵਿਚ ਲੋਕਾਂ ਦੀ ਜਾਨ ਅਸੁੱਖਿਅਤ ਇਮਾਰਤਾਂ ਨੂੰ ਆਪ ਕਲੀਨਿਕਾਂ ਵਿਚ ਬਦਲਣ ਕਾਰਨ ਜ਼ੋਖਮ ਵਿਚ ਪੈ ਰਹੀ ਹੈ ਕਿਉਂਕਿ ਇਸਮਾਮਲੇ ਵਿਚ ਲੋੜੀਂਦੀਆਂ ਤਬਦੀਲੀਆਂ ਦਾ ਸਹੀ ਗਿਆਨ ਨਹੀਂ ਹੈ।
ਅਕਾਲੀ ਆਗੂ ਨੇ ਅਫਸਰਾਂ ਨੂੰ ਵੀ ਚੌਕਸ ਕੀਤਾ ਕਿ ਉਹ ਕੋਈ ਵੀ ਗਲਤ ਕੰਮ ਕਰਨ ਤੋਂ ਗੁਰੇਜ਼ ਕਰਨ ਅਤੇ ਕਿਹਾ ਕਿ ਅਕਾਲੀ ਦਲ ਦਾ ਵਫਦ ਛੇਤੀ ਹੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰੇਗਾ ਅਤੇ ਆਪ ਸਰਕਾਰ ਵੱਲੋਂ ਸਰਕਾਰੀ ਖ਼ਜ਼ਾਨੇ ਦੀ ਲੁੱਟ ਬਾਰੇ ਸ਼ਿਕਾਇਤ ਦੇਵੇਗਾ। ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਇਹ ਵੀ ਮੰਗ ਕਰੇਗਾ ਕਿ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਅਤੇ ਟੈਕਸ ਦਾਤਿਆਂ ਦਾ ਪੈਸਾ ਲੁੱਟਣ ਵਾਲਿਆਂ ਦੀ ਜ਼ਿੰਮੇਵਾਰੀਤੈਅ ਕੀਤੀ ਜਾਵੇ।