2022-12-03 11:59:08 ( ਖ਼ਬਰ ਵਾਲੇ ਬਿਊਰੋ )
ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਬੁਰੀ ਖਬਰ ਸਾਹਮਣੇ ਆ ਰਹੀ ਹੈ। ਤੁਸੀਂ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਬੰਗਲਾਦੇਸ਼ ਖਿਲਾਫ ਵਨਡੇ ਸੀਰੀਜ਼ ਖੇਡਦੇ ਨਹੀਂ ਦੇਖ ਸਕੋਗੇ। ਦਰਅਸਲ, ਉਹ ਹੱਥ ਦੀ ਸੱਟ ਕਾਰਨ ਆਗਾਮੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਬਾਹਰ ਹੋ ਗਿਆ ਹੈ। ਇੰਨਾ ਹੀ ਨਹੀਂ ਸ਼ਮੀ ਲਈ ਟੈਸਟ 'ਚ ਵੀ ਖੇਡਣਾ ਆਸਾਨ ਨਹੀਂ ਹੈ। ਦੱਸ ਦੇਈਏ ਕਿ ਤਿੰਨ ਵਨਡੇ ਸੀਰੀਜ਼ ਦਾ ਪਹਿਲਾ ਮੈਚ ਕੱਲ ਯਾਨੀ ਐਤਵਾਰ ਨੂੰ ਹੋਣਾ ਹੈ। ਸ਼ਮੀ ਇਸ ਤੋਂ ਪਹਿਲਾਂ ਜ਼ਖਮੀ ਹੋ ਗਏ ਸਨ। ਖ਼ਬਰ ਇਹ ਵੀ ਹੈ ਕਿ ਸ਼ਮੀ ਦੇ ਬਾਹਰ ਕੀਤੇ ਜਾਣ ਤੋਂ ਬਾਅਦ ਉਮਰਾਨ ਮਲਿਕ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।