2022-12-13 15:08:27 ( ਖ਼ਬਰ ਵਾਲੇ ਬਿਊਰੋ )
ਐੱਸ ਏ ਐੱਸ ਨਗਰ ਮਿਤੀ 13 ਦਸੰਬਰ- ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੁਧਿਆਣਾ ਵਿਖੇ ਵਿਸ਼ੇਸ਼ ਜ਼ਰੂਰਤਾਂ ਵਾਲ਼ੇ ਬੱਚਿਆਂ ਦੀਆਂ ਰਾਜ ਪੱਧਰੀ ਸਕੂਲ ਖੇਡਾਂ ਪਿਛਲੇ ਦਿਨੀਂ ਸਮਾਪਤ ਹੋਈਆਂ। ਏਐੱਸਪੀਡੀ ਅਮਨਦੀਪ ਕੌਰ,ਸਟੇਟ ਸਪੈਸ਼ਲ ਕੋਆਰਡੀਨੇਟਰ ਨਿਧੀ ਗੁਪਤਾ ਦੀ ਰਹਿਨੁਮਾਈ ਵਿੱਚ ਹੋਈਆਂ ਇਹ ਖੇਡਾਂ ਵਿੱਚ ਜ਼ਿਲ੍ਹਾ ਮੋਹਾਲੀ 39 ਬੱਚਿਆਂ ਨੇ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਪਰਮਿੰਦਰ ਕੌਰ ਦੀ ਅਗਵਾਈ ਹੇਠ ਲੁਧਿਆਣਾ ਵਿਖੇ 8 ਅਤੇ 9 ਦਸੰਬਰ ਨੂੰ ਹੋਈਆਂ ਦੋ ਰੋਜ਼ਾ ਸਟੇਟ ਪੱਧਰੀ ਖੇਡਾਂ ਵਿੱਚ ਭਾਗ ਲਿਆ। ਜਾਣਕਾਰੀ ਦਿੰਦਿਆਂ ਜਿਲ੍ਹਾ ਸਪੈਸ਼ਲ ਐਜੂਕੇਟਰ ਮੋਹਾਲੀ ਮਨਜੀਤ ਕੌਰ ਨੇ ਦੱਸਿਆ ਇਨਾ ਖੇਡਾਂ ਵਿੱਚ ਜ਼ਿਲ੍ਹੇ ਦੇ ਹੋਣਹਾਰ ਬੱਚਿਆਂ ਨੇ ਬਹੁਤ ਹੀ ਫਸਵੇਂ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਖ ਵੱਖ ਖੇਡਾਂ ਵਿੱਚ 8 ਗੋਲਡ,7 ਸਿਲਵਰ ਅਤੇ 8 ਕਾਂਸੀ ਦੇ ਮੈਡਲ ਜਿੱਤਕੇ ਕੁੱਲ 23 ਮੈਡਲ ਮੋਹਾਲੀ ਜਿਲ੍ਹੇ ਦੀ ਝੋਲੀ ਵਿੱਚ ਪਾਏ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਸਟੇਟ ਟੀਮ ਤੋਂ ਮਨਪ੍ਰੀਤ ਸਿੰਘ,ਇਕਬਾਲ ਸਿੰਘ ਸ਼ਾਮਿਲ ਹੋਏ ਅਤੇ ਵਰਿੰਦਰ ਕੌਰ, ਬਤੌਰ ਕੋਚ ਆਈਈਆਰਟੀ ਨਰਿੰਦਰ ਕੁਮਾਰ,ਕਿਰਤੀ ਸ਼ਰਮਾ,ਅੰਜਲੀ ਰਾਬਤੇ,ਰੋਹਿਤ ਕੁਮਾਰ ਤੋਂ ਇਲਾਵਾ ਆਈਈਵੀ ਪ੍ਰਦੀਪ,ਸਤੀਸ਼ ਕੁਮਾਰ,ਮਨਪ੍ਰੀਤ ਸਿੰਘ,ਇੰਦਰਾ,ਮੋਨਿਕਾ ਅਤੇ ਚਰਨਜੀਤ ਕੌਰ ਨੇ ਆਪਣੀਆਂ ਵੱਡਮੁਲੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ ਡੀਐਸਈਟੀ ਮਨਜੀਤ ਕੌਰ ਨੇ ਸਮੁੱਚੀ ਜ਼ਿਲ੍ਹਾ ਟੀਮ ਵੱਲੋਂ ਮਿਲੇ ਭਰਵੇ ਸਹਿਯੋਗ ਅਤੇ ਟੀਮ ਵਰਕ ਲਈ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਵਾਰ ਰਹਿ ਗਈਆਂ ਖ਼ਾਮੀਆਂ ਨੂੰ ਦੂਰ ਕਰਕੇ ਅਗਲੀ ਵਾਰ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਕੇ ਵੱਧ ਤੋਂ ਵੱਧ ਮੈਡਲ ਜਿੱਤਣ ਲਈ ਹੋਰ ਮਿਹਨਤ ਅਤੇ ਯਤਨ ਕੀਤੇ ਜਾਣਗੇ ।