2023-01-25 16:11:07 ( ਖ਼ਬਰ ਵਾਲੇ ਬਿਊਰੋ )
ਲੁਧਿਆਣਾ ਵਿੱਚ ਪੁਲੀਸ ਕਮਿਸ਼ਨਰੇਟ ਨਾਲ ਸਬੰਧਤ 76 ਪੁਲੀਸ ਮੁਲਾਜ਼ਮਾਂ ਨੂੰ ਲੋਕਲ ਰੈਂਕ ’ਤੇ ਤਰੱਕੀ ਦਿੱਤੀ ਗਈ ਹੈ। ਜਿਸ ਵਿੱਚ ਥਾਣੇਦਾਰ ਤੋਂ ਲੋਕਲ ਰੈਂਕ 'ਤੇ ਇੰਸਪੈਕਟਰ 2, ਸਹਾਇਕ ਥਾਣੇਦਾਰ ਤੋਂ ਲੋਕਲ ਰੈਂਕ 'ਤੇ ਥਾਣੇਦਾਰ 35 ਅਤੇ ਹੌਲਦਾਰ ਤੋਂ ਲੋਕਲ ਰੈਂਕ 'ਤੇ ਸਹਾਇਕ ਥਾਣੇਦਾਰ 39 ਸ਼ਾਮਲ ਹਨ।ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਲੁਧਿਆਣਾ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ.ਪੰਜਾਬ ਦੇ ਹੁਕਮਾਂ ਅਨੁਸਾਰ 24 ਸਾਲ ਅਤੇ 16 ਸਾਲ ਦੀ ਸਮਾਂਬੱਧ ਤਰੱਕੀਆਂ ਵਧੀਆ ਟਰੈਕ ਰਿਕਾਰਡ ਵਾਲੇ ਕਰਮਚਾਰੀਆਂ ਨੂੰ ਡਿਊਟੀ ਦਿੱਤੀਆਂ ਗਈਆਂ ਹਨ।