2022-11-24 15:48:39 ( ਖ਼ਬਰ ਵਾਲੇ ਬਿਊਰੋ )
ਜਿੱਥੇ ਦੁਨੀਆ ਭਰ 'ਚ ਔਰਤਾਂ ਦੇ ਵੱਲੋਂ ਆਪਣੇ ਅਧਿਕਾਰਾਂ ਨੂੰ ਹਾਸਲ ਕਰਨ ਲਈ ਸੰਘਰਸ਼ ਕੀਤੇ ਜਾ ਰਹੇ ਹਨ। ਇਰਾਨ ਵਿੱਚ ਮੁਸਮਾਨ ਔਰਤਾਂ ਹਿਜਾਬ ਲਈ ਸੜਕਾਂ 'ਤੇ ਉਤਰ ਰਹੀਆਂ ਹਨ। ਇਸ ਵਿਚਾਲੇ ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ਨੇ ਹੈਰਾਨ ਕਰਨ ਵਾਲਾ ਫੈਸਲਾ ਜਾਰੀ ਕੀਤਾ ਹੈ। ਦਰਅਸਲ ਜਾਮਾ ਮਸਜਿਦ ਪ੍ਰਸ਼ਾਸਨ ਨੇ ਕਿਸੇ ਵੀ ਇਕੱਲੀ ਲੜਕੀ ਦੇ ਮਸਜਿਦ ਕੰਪਲੈਕਸ 'ਚ ਦਾਖਲ ਹੋਣ 'ਤੇ ਪਾਬੰਦੀ ਲਗਾਈ ਹੈੈ। ਮਸਜਿਦ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਸਾਰੇ ਪ੍ਰਵੇਸ਼ ਦੁਆਰਾਂ 'ਤੇ ਨਿਰਦੇਸ਼ ਵੀ ਲਗਾ ਦਿੱਤੇ ਗਏ ਹਨ।ਜਾਮਾ ਮਸਜਿਦ ਦੇ ਤਿੰਨਾਂ ਦਰਵਾਜ਼ਿਆਂ 'ਤੇ ਇੱਕ ਤਖ਼ਤੀ ਲਗਾਈ ਗਈ ਹੈ ਜਿਸ ਦੇ ਉੱਪਰ ਉਰਦੂ ਅਤੇ ਹਿੰਦੀ 'ਚ ਲਿਖਿਆ ਹੈ-'ਜਾਮਾ ਮਸਜਿਦ 'ਚ ਇਕੱਲੇ ਲੜਕੀ ਜਾਂ ਲੜਕੀਆਂ ਦਾ ਦਾਖਲਾ ਮਨ੍ਹਾ ਹੈ'।ਹਾਲਾਂਕਿ ਮਸਜਿਦ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਔਰਤਾਂ ਨੂੰ ਆਪਣੇ ਪਤੀ ਜਾਂ ਪਰਿਵਾਰ ਦੇ ਨਾਲ ਮਸਜਿਦ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੈ। ਇਸ ਹੁਕਮ ਦੇ ਜਾਰੀ ਹੋਣ ਤੋਂ ਬਾਅਦ ਕਈ ਲੋਕ ਇਸ ਦੀ ਆਲੋਚਨਾ ਕਰ ਰਹੇ ਹਨ ਅਤੇ ਇਸ ਨੂੰ 'ਕੱਟੜਪੰਥੀ ਮਾਨਸਿਕਤਾ' ਕਰਾਰ ਦੇ ਰਹੇ ਹਨ।