ਜਲੰਧਰ ਵਾਲਮੀਕਿ ਜਥੇਬੰਦੀਆਂ ਨੇ ਬੰਦ ਦੇ ਸੱਦੇ ਨੂੰ ਵਾਪਸ ਲੈਣ ਤੋਂ ਕੀਤਾ ਇਨਕਾਰ, ਦੁਕਾਨਦਾਰਾਂ ਨੇ ਕੀਤਾ ਪੰਜਾਬ ਬੰਦ ਦਾ ਸਮਰਥਨ
2022-08-12 11:21:13 ( ਖ਼ਬਰ ਵਾਲੇ ਬਿਊਰੋ
)
ਜਲੰਧਰ: ਵਾਲਮੀਕਿ ਭਾਈਚਾਰੇ ਦੇ ਦੋ ਧੜਿਆਂ 'ਚ ਵੰਡੇ ਜਾਣ ਤੋਂ ਬਾਅਦ ਜਲੰਧਰ ਗਰੁੱਪ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ, ਜਿਸ 'ਚ ਸਾਫ ਲਿਖਿਆ ਹੈ ਕਿ 12 ਅਗਸਤ ਨੂੰ ਪੰਜਾਬ ਪੂਰੀ ਤਰ੍ਹਾਂ ਬੰਦ ਰਹੇਗਾ। ਜਲੰਧਰ ਸ਼ਹਿਰ ਦੇ ਹਰ ਦੁਕਾਨਦਾਰ ਨੇ ਪੰਜਾਬ ਬੰਦ ਦਾ ਸਮਰਥਨ ਕੀਤਾ ਹੈ। ਜਲੰਧਰ ਗਰੁੱਪ ਦਾ ਕਹਿਣਾ ਹੈ ਕਿ ਜੋ ਵੀ ਸ਼ਰਾਰਤੀ ਅਨਸਰ ਇਹ ਕਹਿ ਰਹੇ ਹਨ ਕਿ 12 ਅਗਸਤ ਨੂੰ ਪੰਜਾਬ ਬੰਦ 'ਚ ਸਾਡਾ ਕੋਈ ਸਾਥ ਨਹੀਂ ਹੈ ਅਤੇ ਪੰਜਾਬ ਬੰਦ ਦਾ ਸੱਦਾ ਵਾਪਸ ਲੈ ਰਹੇ ਹਨ, ਉਨ੍ਹਾਂ ਲੋਕਾਂ ਦਾ ਸਮਾਜ ਤੋਂ ਬਾਈਕਾਟ ਕੀਤਾ ਜਾਵੇਗਾ।
ਵਾਲਮੀਕਿ ਸਮਾਜ ਅਤੇ ਰਵਿਦਾਸ ਸਮਾਜ ਵੱਲੋਂ ਪੰਜਾਬ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਬੰਦ ਦਾ ਸੱਦਾ ਵਾਪਸ ਨਹੀਂ ਲਿਆ ਗਿਆ ਹੈ। ਇਸ ਸਬੰਧੀ ਜਲੰਧਰ ਗਰੁੱਪ ਵੱਲੋਂ ਜਾਣਕਾਰੀ ਦਿੰਦਿਆਂ ਵਾਲਮੀਕਿ ਟਾਈਗਰ ਫੋਰਸ ਆਲ ਇੰਡੀਆ ਦੇ ਆਲ ਇੰਡੀਆ ਪ੍ਰਧਾਨ ਅਜੇ ਖੋਸਲਾ ਤੇ ਉਪ ਪ੍ਰਧਾਨ ਵਿੱਕੀ ਤੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲ੍ਹਣ ਨੇ ਕਿਹਾ ਹੈ ਕਿ 12 ਅਗਸਤ ਨੂੰ ਪੰਜਾਬ ਬੰਦ ਰਹੇਗਾ।
ਜ਼ਿਕਰਯੋਗ ਹੈ ਕਿ ਵਾਲਮੀਕਿ ਭਾਈਚਾਰੇ ਦੀ ਅੰਮ੍ਰਿਤਸਰ ਟੀਮ ਵੱਲੋਂ ਪੰਜਾਬ ਬੰਦ ਦੇ ਸੱਦੇ ਨੂੰ ਵਾਪਸ ਲੈਣ ਦਾ ਫੈਸਲਾ ਕਰਨ 'ਤੇ ਵਾਲਮੀਕਿ ਭਾਈਚਾਰੇ 'ਚ ਫੁੱਟ ਪੈ ਗਈ ਸੀ ਅਤੇ ਕਿਹਾ ਗਿਆ ਸੀ ਕਿ ਵਾਲਮੀਕਿ ਸੰਗਠਨਾਂ ਨੇ ਵਾਲਮੀਕਿ ਭਾਈਚਾਰੇ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕੀਤੀ ਸੀ ਅਤੇ ਅੰਮ੍ਰਿਤਸਰ ਦੇ ਡੀ ਸੀ ਹਰਪ੍ਰੀਤ ਸਿੰਘ ਸੂਦਨ ਨੇ ਵਾਲਮੀਕਿ ਸੰਗਠਨਾਂ ਦੇ ਆਗੂਆਂ ਨੂੰ ਭਰੋਸਾ ਦਿੱਤਾ ਸੀ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਾਲਮੀਕਿ ਜਥੇਬੰਦੀਆਂ ਦੇ ਆਗੂਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਗੱਲਬਾਤ ਕਰਵਾਈ ਗਈ ਹੈ, ਤਾਂ ਜੋ ਵਾਲਮੀਕੀ ਭਾਈਚਾਰੇ ਦੇ ਆਗੂ ਅਗਲੀ ਮੀਟਿੰਗ ਤੱਕ ਪੰਜਾਬ ਬੰਦ ਨਾ ਕਰਨ ਪਰ ਜਲੰਧਰ ਗਰੁੱਪ ਨੇ ਕਿਹਾ ਕਿ 12 ਅਗਸਤ ਨੂੰ ਪੰਜਾਬ ਬੰਦ ਕਰ ਦਿੱਤਾ ਜਾਵੇਗਾ।