ਸ਼ਤਰੰਜ ਓਲੰਪੀਆਡ 2022: ਭਾਰਤ ਦੀ ਮਹਿਲਾ ਸ਼ਤਰੰਜ ਟੀਮ ਨੇ ਲਗਾਤਾਰ 7ਵੀਂ ਜਿੱਤ ਦਰਜ ਕੀਤੀ, ਅਜ਼ਰਬਾਈਜਾਨ ਨੂੰ ਹਰਾਇਆ
2022-08-06 15:39:01 ( ਖ਼ਬਰ ਵਾਲੇ ਬਿਊਰੋ
)
ਭਾਰਤੀ ਮਹਿਲਾ- ਏ ਟੀਮ ਨੇ ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਮਮੱਲਪੁਰਮ ਵਿੱਚ ਚੱਲ ਰਹੇ 44ਵੇਂ ਸ਼ਤਰੰਜ ਓਲੰਪੀਆਡ ਵਿੱਚ 14 ਅੰਕਾਂ ਨਾਲ ਮਹਿਲਾ ਵਰਗ ਵਿੱਚ ਆਪਣੀ ਸਿੰਗਲ ਬੜ੍ਹਤ ਬਣਾਈ ਰੱਖੀ। ਟੀਮ ਨੇ ਆਪਣੀ ਬੜ੍ਹਤ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਛੇਵਾਂ ਦਰਜਾ ਪ੍ਰਾਪਤ ਅਜ਼ਰਬਾਈਜਾਨ ਦੇ ਖਿਲਾਫ ਜਿੱਤ ਪ੍ਰਾਪਤ ਕੀਤੀ। ਭਾਰਤੀ ਟੀਮ ਦੀ ਇਹ ਲਗਾਤਾਰ ਸੱਤਵੀਂ ਜਿੱਤ ਹੈ।
ਹਾਲਾਂਕਿ, ਪਹਿਲੇ ਮੈਚ ਵਿੱਚ ਹੰਪੀ ਦੀ ਹਾਰ ਤੋਂ ਬਾਅਦ, ਭਾਰਤ-ਏ ਟੀਮ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਪਰ ਤਾਨੀਆ ਸਚਦੇਵ ਤੇ ਆਰ ਵੈਸ਼ਾਲੀ ਨੇ ਇਕ ਵਾਰ ਫਿਰ ਟੀਮ ਨੂੰ ਜਿੱਤ ਕੇ ਟੀਮ ਨੂੰ ਮੁਸ਼ਕਲਾਂ ਚੋਂ ਬਾਹਰ ਕੱਢ ਕੇ ਟੀਮ ਲਈ ਅਹਿਮ ਯੋਗਦਾਨ ਦਿੱਤਾ, ਜਦਕਿ ਇਸ ਅਹਿਮ ਪੜਾਅ ਤੇ ਹਰਿਕਾ ਦ੍ਰੋਣਾਵਲੀ ਨੇ ਵੀ ਡਰਾਅ ਖੇਡਿਆ।