2023-01-25 17:34:40 ( ਖ਼ਬਰ ਵਾਲੇ ਬਿਊਰੋ )
40 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਰਾਮ ਰਹੀਮ ਸ਼ਨੀਵਾਰ ਨੂੰ ਬਾਗਪਤ ਸਥਿਤ ਆਪਣੇ ਆਸ਼ਰਮ ਪਹੁੰਚਿਆ। ਗੁਰਮੀਤ ਰਾਮ ਰਹੀਮ ਨੇ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ 'ਤੇ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਸੀ।ਇਸ ਮੌਕੇ ਹੋਣ ਵਾਲੇ ਭੰਡਾਰੇ ਅਤੇ ਸਤਿਸੰਗ ਲਈ ਡੇਰਾ ਸੱਚਾ ਸੌਦਾ ਮੁਖੀ ਨੇ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਭੇਜ ਕੇ ਸਿਰਸਾ ਆਉਣ ਦੀ ਇਜਾਜ਼ਤ ਮੰਗੀ ਸੀ, ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਹੁਣ ਡੇਰਾ ਮੁਖੀ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਡੇਰਾ ਪ੍ਰੇਮੀਆਂ ਨੂੰ ਇਕ ਖਾਸ ਅਪੀਲ ਕੀਤੀ ਹੈ। ਜਿਸ ਦੀ ਵੀਡੀਓ ਸਾਹਮਣੇ ਆਈ ਹੈ।
ਵੀਡੀਓ ਵਿਚ ਹਨੀਪ੍ਰੀਤ ਡੇਰਾ ਪ੍ਰੇਮੀਆਂ ਨੂੰ ਭੰਡਾਰੇ ਵਿਚ ਪਹੁੰਚਣ ਦੀ ਅਪੀਲ ਕਰ ਰਹੀ ਹੈ। ਹਨੀਪ੍ਰੀਤ ਆਖ ਰਹੀ ਹੈ ਕਿ ਪੰਜ ਸਾਲ ਬਾਅਦ ਪਾਪਾ ਜੀ ਦਾ ਜਨਮ ਦਿਨ ਪਾਪਾ ਜੀ ਨਾਲ ਮਨਾਉਣ ਜਾ ਰਹੇ ਹਨ।ਮੈਂ ਭੰਡਾਰੇ ਉਤੇ ਪਹੁੰਚ ਰਹੀ ਹਾਂ। ਤੁਸੀਂ ਵੀ ਜ਼ਰੂਰ ਪਹੁੰਚੋ। ਪਾਪਾ ਜੀ ਦੇ ਦਰਸ਼ਨ ਕਾਰਾਂਗੇ, ਸ਼ਬਦ ਸੁਣਾਂਗੇ। ਪ੍ਰਸ਼ਾਦ ਵੀ ਮਿਲੇਗਾ।