2022-12-04 16:30:10 ( ਖ਼ਬਰ ਵਾਲੇ ਬਿਊਰੋ )
ਕੈਨੇਡਾ ਤੋਂ ਬੜੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਜਿਥੇ ਉਚੇਰੀ ਪੜ੍ਹਾਈ ਕਰਨ ਗਈ ਕੁੜੀ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਇਸ਼ਨੀਤ ਕੌਰ ਵਜੋਂ ਹੋਈ ਹੈ। ਮ੍ਰਿਤਕ ਲੜਕੀ 5 ਸਾਲ ਪਹਿਲਾਂ ਕੈਨੇਡਾ ‘ਚ ਵਿਦਿਆਰਥੀ ਵੀਜ਼ੇ ‘ਤੇ ਗਈ ਸੀ। ਉਹ ਉਥੇ ਟੋਰਾਂਟੋ ਦੇ ਸ਼ਹਿਰ ਬੈਰੀ ‘ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ 'ਤੇ ਸੀ। ਦੱਸ ਦੇਈਏ ਕਿ ਇਸ਼ਨੀਤ ਨੂੰ ਕੁਝ ਕੁ ਮਹੀਨਿਆਂ ਤੱਕ ਪੀਆਰ ਮਿਲ ਜਾਣੀ ਸੀ।