2023-01-25 16:01:00 ( ਖ਼ਬਰ ਵਾਲੇ ਬਿਊਰੋ )
ਸੰਦੌੜ, 25 ਜਨਵਰੀ (ਭੁਪਿੰਦਰ ਗਿੱਲ) -ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇ ਵਿੱਦਿਅਕ ਢਾਂਚੇ ਨੂੰ ਹੋਰ ਬਿਹਤਰ ਕਰਨ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ 117 ਸਕੂਲ ਆਫ ਐਮੀਨੈਂਸ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਅਧੀਨ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਸਕੂਲ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਹੈ। ਹਲਕਾ ਮਾਲੇਰਕੋਟਲਾ ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਨੂੰ ਸਕੂਲ ਆਫ ਐਮੀਨੈਂਸ ਯੋਜਨਾ ਚ ਸ਼ਾਮਿਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਦੌੜ ਸਕੂਲ ਦੇ ਪਿ੍ੰਸੀਪਲ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦਾ ਇਸ ਯੋਜਨਾ ਅਧੀਨ ਆਉਣਾ ਸਮੁੱਚੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਅਤੇ ਉਨ੍ਹਾਂ ਉਮੀਦ ਪ੍ਗਟ ਕੀਤੀ ਕਿ ਇਸ ਸਕੀਮ ਨਾਲ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲੇਗਾ।ਜਨਾਬ ਸਾਕਿਬ ਅਲੀ ਰਾਜਾ ਚੇਅਰਮੈਨ ਪਲੈਨਿੰਗ ਬੋਰਡ ਜਿਲਾ ਮਾਲੇਰਕੋਟਲਾ, ਰਣਜੀਤ ਸਿੰਘ ਝੁਨੇਰ ਜਿਲਾ ਪ੍ਧਾਨ ਆਪ (ਐਸ ਸੀ ਵਿੰਗ) , ਜੁਗਰਾਜ ਸਿੰਘ ਫੌਜੇਵਾਲ, ਰਾਜੂ ਕੁਠਾਲਾ ਨੇ ਮੁੱਖ ਮੰਤਰੀ ਦਾ ਇਸ ਫੈਸਲੇ ਲਈ ਧੰਨਵਾਦ ਕੀਤਾ ਹੈ।