2023-01-25 17:52:07 ( ਖ਼ਬਰ ਵਾਲੇ ਬਿਊਰੋ )
ਐੱਸ ਏ ਐੱਸ ਨਗਰ ਮਿਤੀ 25 ਜਨਵਰੀ- ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਲਜਿੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ.ਕੰਚਨ ਸ਼ਰਮਾਂ ਨੇ ਸਰਕਾਰੀ ਸਕੂਲ ਬਲੌਂਗੀ, ਬੱਲੋਮਾਜਰਾ, ਬੂਥਗੜ੍ਹ,ਮਾਣਿਕ ਪੁਰ ਸ਼ਰੀਫ਼ ਅਤੇ ਮਾਜਰਾ ਵਿਖੇ ਅਚਨਚੇਤ ਦੌਰਾ ਕੀਤਾ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਪ੍ਰੀ ਬੋਰਡ ਪ੍ਰੀਖਿਆਵਾਂ ਦੇ ਚੱਲਦਿਆਂ, ਚੱਲ ਰਹੀਆਂ ਪ੍ਰੀਖਿਆਵਾਂ ਦਾ ਜਾਇਜ਼ਾ ਲਿਆ। ਉਹਨਾਂ ਵੱਲੋਂ ਬੱਚਿਆਂ ਨਾਲ ਗੱਲਬਾਤ ਕਰਕੇ ਪ੍ਰੀਖਿਆਵਾਂ ਦੀ ਤਿਆਰੀ ਬਾਰੇ ਪੁੱਛਿਆ। ਮਿਸ਼ਨ ਸੌ ਫ਼ੀਸਦੀ ਤਹਿਤ ਸਰਵੋਤਮ ਪ੍ਰਦਰਸ਼ਨ ਲਈ ਵੱਧ ਤੋਂ ਵੱਧ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਕੂਲਾਂ ਵਿੱਚ ਚੱਲ ਰਹੀਆਂ ਲੜਕੀਆਂ ਦੇ ਕਰਾਟੇ ਦੀ ਸਿਖਲਾਈ ਦਾ ਵੀ ਜਾਇਜਾ ਲਿਆ ਗਿਆ। ਉਹਨਾਂ ਵੱਲੋਂ ਇਹਨਾਂ ਸਕੂਲਾਂ ਵਿੱਚ ਵਾਧੂ ਕਲਾਸਾਂ ਲਗਾਉਣ ਵਾਲੇ ਅਧਿਆਪਕਾਂ ਦਾ ਹੌਂਸਲਾ ਵੀ ਵਧਾਇਆ।