2022-08-06 13:47:28 ( ਖ਼ਬਰ ਵਾਲੇ ਬਿਊਰੋ )
ਇੰਗਲੈਂਡ ਦੇ ਬਰਮਿੰਘਮ ਵਿੱਚ ਖੇਡੀਆਂ ਜਾ ਰਹੀਆਂ 22ਵੀਆਂ ਰਾਸ਼ਟਰਮੰਡਲ ਖੇਡਾਂ ਦਾ ਅੱਜ 9ਵਾਂ ਦਿਨ ਹੈ। ਭਾਰਤ ਨੇ 8ਵੇਂ ਦਿਨ 6 ਤਮਗੇ ਜਿੱਤੇ, ਜੋ ਕੁਸ਼ਤੀ 'ਚ ਆਏ।ਇਸ ਦੌਰਾਨ ਭਾਰਤੀ ਪਹਿਲਵਾਨਾਂ ਨੇ ਤਿੰਨ ਸੋਨ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ। ਹੁਣ ਤੱਕ ਭਾਰਤ ਨੇ 9 ਸੋਨੇ ਸਮੇਤ 26 ਤਗਮੇ ਜਿੱਤੇ ਹਨ।
ਭਾਰਤ ਲਈ ਅੱਜ ਕੁੱਲ 24 ਤਗਮੇ ਦਾਅ 'ਤੇ ਲੱਗਣਗੇ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 9 ਤਗ਼ਮੇ ਕੁਸ਼ਤੀ ਵਿੱਚ ਆਉਣ ਦੀ ਉਮੀਦ ਹੈ। ਹਾਲਾਂਕਿ ਇਸ ਦੇ ਲਈ ਸਾਰੇ ਭਾਰਤੀ ਪਹਿਲਵਾਨਾਂ ਨੂੰ ਕੁਆਲੀਫਾਇੰਗ ਰਾਊਂਡ 'ਚੋਂ ਲੰਘਣਾ ਹੋਵੇਗਾ। ਵਿਨੇਸ਼ ਫੋਗਾਟ ਵੀ ਪਹਿਲਵਾਨਾਂ ਵਿਚਾਲੇ ਆਪਣੀ ਤਾਕਤ ਦਿਖਾਉਂਦੀ ਨਜ਼ਰ ਆਵੇਗੀ। ਉਥੇ ਹੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਦਾ ਵੀ ਅੱਜ ਮੈਚ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਵੀ ਸੈਮੀਫਾਈਨਲ ਇੰਗਲੈਂਡ ਖਿਲਾਫ ਖੇਡੇਗੀ।