2023-01-22 13:07:02 ( ਖ਼ਬਰ ਵਾਲੇ ਬਿਊਰੋ )
ਨਾਗਪੁਰ— ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਮਹਾਰਾਸ਼ਟਰ ਦੇ ਨਾਗਪੁਰ 'ਚ ਉਸ ਦੇ ਨਾਂ 'ਤੇ ਪਲਾਟ ਖਰੀਦਣ ਦੇ ਨਾਂ 'ਤੇ ਉਸ ਦੇ ਦੋਸਤ ਅਤੇ ਉਸ ਦੇ ਸਾਬਕਾ ਮੈਨੇਜਰ ਨੇ ਕਥਿਤ ਤੌਰ 'ਤੇ 44 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਨਾਗਪੁਰ ਨਿਵਾਸੀ ਉਮੇਸ਼ ਯਾਦਵ ਦੀ ਸ਼ਿਕਾਇਤ 'ਤੇ ਸ਼ੈਲੇਸ਼ ਠਾਕਰੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਠਾਕਰੇ (37) ਕੋਰਾੜੀ ਦਾ ਰਹਿਣ ਵਾਲਾ ਹੈ ਅਤੇ ਉਮੇਸ਼ ਯਾਦਵ ਦਾ ਦੋਸਤ ਹੈ।
ਅਧਿਕਾਰੀ ਨੇ ਦੱਸਿਆ ਕਿ ਉਮੇਸ਼ ਯਾਦਵ ਨੇ 15 ਜੁਲਾਈ 2014 ਨੂੰ ਦੋਸਤ ਠਾਕਰੇ ਨੂੰ ਆਪਣਾ ਮੈਨੇਜਰ ਨਿਯੁਕਤ ਕੀਤਾ ਕਿਉਂਕਿ ਉਹ ਉਸ ਸਮੇਂ ਬੇਰੁਜ਼ਗਾਰ ਸੀ। ਅਧਿਕਾਰੀ ਨੇ ਕਿਹਾ, ''ਠਾਕਰੇ ਹੌਲੀ-ਹੌਲੀ ਉਮੇਸ਼ ਯਾਦਵ ਦਾ ਵਿਸ਼ਵਾਸਪਾਤਰ ਬਣ ਗਿਆ ਅਤੇ ਉਮੇਸ਼ ਯਾਦਵ ਦੇ ਸਾਰੇ ਵਿੱਤੀ ਮਾਮਲਿਆਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ।'' ਉਸ ਨੇ ਕਿਹਾ ਕਿ ਖਿਡਾਰੀ ਨਾਗਪੁਰ 'ਚ ਜ਼ਮੀਨ ਖਰੀਦਣਾ ਚਾਹੁੰਦਾ ਸੀ ਅਤੇ ਇਸ ਬਾਰੇ ਠਾਕਰੇ ਨੂੰ ਦੱਸਿਆ। ਉਸ ਨੇ ਕਿਹਾ, 'ਠਾਕਰੇ ਨੇ ਬੰਜਰ ਇਲਾਕੇ 'ਚ ਇਕ ਪਲਾਟ ਦੇਖਿਆ ਅਤੇ ਉਮੇਸ਼ ਯਾਦਵ ਨੂੰ ਕਿਹਾ ਕਿ ਉਹ ਉਸ ਨੂੰ 44 ਲੱਖ ਰੁਪਏ 'ਚ ਇਹ ਰਕਮ ਦੇ ਦੇਵੇਗਾ ਅਤੇ ਉਸ ਨੇ ਇਹ ਰਕਮ ਵੀ ਠਾਕਰੇ ਦੇ ਖਾਤੇ 'ਚ ਜਮ੍ਹਾ ਕਰਵਾ ਦਿੱਤੀ, ਪਰ ਠਾਕਰੇ ਨੇ ਪਲਾਟ ਆਪਣੇ ਨਾਂ 'ਤੇ ਖਰੀਦ ਲਿਆ।'