2022-07-04 10:49:24 ( ਖ਼ਬਰ ਵਾਲੇ ਬਿਊਰੋ )
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ ਮੋਬਾਈਲ ਫ਼ੋਨ ਬਰਾਮਦ ਕਰਨ ਦੀ ਕਾਰਵਾਈ ਜਾਰੀ ਹੈ। ਹਾਲ ਹੀ 'ਚ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਦੌਰਾਨ ਜੇਲ ਪ੍ਰਸ਼ਾਸਨ ਨੇ ਇਕ ਵਾਰ ਫਿਰ 6 ਬੰਦਿਆਂ ਕੋਲੋਂ 6 ਮੋਬਾਇਲ ਬਰਾਮਦ ਕੀਤੇ ਹਨ। ਇਸ ਸਬੰਧੀ ਸ਼ਿਕਾਇਤ ਭੇਜ ਕੇ ਥਾਣਾ ਕੋਤਵਾਲੀ ਵਿਖੇ 5 ਵੱਖ-ਵੱਖ ਮੁਕੱਦਮੇ ਦਰਜ ਕਰ ਲਏ ਹਨ। ਦੱਸ ਦਈਏ ਕਿ ਇੱਕ ਦਿਨ ਪਹਿਲਾਂ ਵੀ 2 ਤਾਲੇ ਬਣਾਉਣ ਵਾਲਿਆਂ ਤੋਂ 2 ਮੋਬਾਈਲ ਫੜੇ ਗਏ ਸਨ।