2023-01-24 17:20:07 ( ਖ਼ਬਰ ਵਾਲੇ ਬਿਊਰੋ )
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੰਬੇ ਸਟਾਕ ਐਕਸਚੇਂਜ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਉਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਇਸ ਉਮੀਦ ਨਾਲ ਇੱਥੇ ਆਏ ਹਨ ਕਿ ਉਹ ਪੰਜਾਬ ਵਿੱਚ ਨਿਵੇਸ਼ ਲਈ ਸੱਦਾ ਦੇ ਸਕਣ। ਮਾਨ ਨੇ ਕਿਹਾ ਕਿ ਪੰਜਾਬ ਚ ਨਿਵੇਸ਼ ਲਈ ਸੁਖਾਵਾਂ ਮਾਹੌਲ ਸਿਰਜਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਸਾਡੀ ਸਰਕਾਰ ਚਾਹੁੰਦੀ ਹੈ ਕਿ ਫੈਕਟਰੀ ਕਿਰਤੀ ਕੋਲ ਜਾਵੇ ਜਾਂ ਕੇ ਕਿਰਤੀ ਫੈਕਟਰੀ ਕੋਲ ਆਵੇ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਉਹ ਪੰਜਾਬ ਚ ਸਨਅਤ ਨੂੰ ਲਾਉਣ ਲਈ ਜ਼ਮੀਨ ਦੀ ਖਰੀਦ ਸਣੇ ਹੋਰ ਕਾਰਵਾਈਆਂ ਤੇ ਐਨ ਓ ਸੀ ਲੈਣ ਨੂੰ ਸੁਖਾਵਾਂ ਬਣਾ ਰਹੇ ਹਨ। ਮਾਨ ਨੇ ਇਸ ਮੌਕੇ। ਉਮੀਦ ਜਤਾਈ ਕਿ ਪੰਜਾਬ ਚ ਹੋਣ ਜਾ ਰਹੇ ਇਨਵਸਟ ਵਿੱਚ ਮੁੰਬਈ ਤੋਂ ਵੱਡੇ ਸਨਅਤਕਾਰ ਹਿੱਸਾ ਲੈਣ ਲਈ ਪਹੁੰਚਣਗੇ।