2023-01-25 22:11:26 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ: 25 ਜਨਵਰੀ- ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸ਼ੁਭਾਸ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਝਾਕੀ ਦੇ ਰਿਜੈਕਟ ਹੋਣ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਝੂਠ ਬੋਲਣਾ ਮੁੱਖ ਮੰਤਰੀ ਦਾ ਸੁਭਾਅ ਬਣ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾ ਵੀ ਬਹੁਤ ਵਾਰ ਮੁੱਖ ਮੰਤਰੀ ਨੇ ਝੂਠ ਬੋਲ ਕੇ ਪੰਜਾਬ ਨੂੰ ਸਰਮਸਾਰ ਕੀਤਾ ਹੈ, ਚਾਹੇ ਉਹ ਬੀ ਐਮ ਡਬਲਿਉ ਦਾ ਮੁੱਦਾ ਹੋਵੇ, ਚਾਹੇ ਗੋਲਡੀ ਬਰਾੜ ਦੀ ਅਮਰੀਕਾ ਵਿੱਚ ਗ੍ਰਿਫ਼ਤਾਰੀ ਦਾ ਮੁੱਦਾ ਹੋਵੇ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਬਿਨਾ ਪੜਤਾਲ ਕਰੇ, ਬਿਨਾ ਤੱਥਾਂ ਦੀ ਜਾਂਚ ਕਰੇ ਝਾਕੀ ਦੇ ਮੁੱਦੇ ਤੇ ਰਾਜਨੀਤੀ ਕਰ ਰਹੇ ਹਨ।
ਸੁਭਾਸ਼ ਸ਼ਰਮਾ ਨੇ ਕਿਹਾ ਕਿ ਡਿਫੈਂਸ ਮਨਿਸਟਰੀ ਨੇ 06/09/2022 ਨੂੰ ਚਿੱਠੀ ਜਾਰੀ ਕਰਕੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਪਣੀਆਂ ਝਾਕੀਆ ਦੀ ਰਿਪੋਰਟ ਕਰਨ ਨੂੰ ਕਿਹਾ ਸੀ। ਉਹਨਾਂ ਕਿਹਾ ਕਿ ਸਾਰੀਆਂ ਝਾਕੀਆਂ 9 ਮੈਂਬਰੀ ਕਮੇਟੀ ਪਾਸ ਕਰਦੀ ਹੈ, ਬਹੁਤ ਸੂਬਿਆਂ ਦੀਆਂ ਝਾਕੀਆਂ ਹਰ ਬਾਰ ਰਿਜੈਕਟ ਹੋ ਜਾਂਦੀਆਂ ਹਨ ਤੇ ਪਾਸ ਹੋਣ ਵਾਲੀਆਂ ਝਾਕੀਆਂ ਨੂੰ ਪਰੇਡ ਵਿੱਚ ਵਿੱਚ ਸਾਮਲ ਕੀਤਾ ਜਾਂਦਾ ਹੈ। ਉਹਨਾਂ ਕਿਹਾ ਪੰਜਾਬ ਸਰਕਾਰ ਇਸ ਨੂੰ ਸਿਆਸੀ ਰੰਗਤ ਦੇ ਰਹੀ ਹੈ। ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਪੁਰਾਣੀ ਝਾਕੀ ਨੂੰ ਹੀ ਮੋਡੀਫਾਈ ਕਰਕੇ ਲੈ ਗਈ, ਜਿਸ ਕਰਕੇ ਉਹ ਰਿਜੈਕਟ ਹੋ ਗਈI ਇਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।
ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਇਸ ਲਈ ਮੁਆਫ਼ੀ ਮੰਗਣ ‘ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ 10 ਕਰੋੜ ਰੁਪਏ ਖਰਚ ਕਰਕੇ ਮੁਹੱਲਾ ਕਲੀਨਿਕ ਬਣਾਏ ਅਤੇ ਉਸਦੀ ਦੂਸਰੇ ਰਾਜਾ ਵਿੱਚ ਮਸ਼ਹੂਰੀ ‘ਤੇ ਪੰਜਾਬ ਸਰਕਾਰ 30 ਕਰੋੜ ਰੁਪਏ ਖਰਚ ਕਰਨਾ ਚਾਹੁੰਦੀ ਹੈ, ਪਰ ਜਿਹੜੇ ਅਫਸਰਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾI ਸਰਕਾਰ ਨੇ ਉਹਨਾਂ ਅਫਸਰਾ ਦੀਆਂ ਬਦਲੀਆਂ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਝਾਕੀ ਡਿਸਕੁਆਲੀਫਾਈ ਕਿਉਂ ਹੋਈ, ਇਸਦੀ ਜਾਂਚ ਹੋਵੇ। ਉਹਨਾਂ ਕਿਹਾ ਕਿ ਪੰਜਾਬ ਦੇ ਹਰ ਮੁੱਦੇ ਤੇ ਪੰਜਾਬ ਭਾਜਪਾ ਪੰਜਾਬ ਦੇ ਹੱਕ ਵਿੱਚ ਡਟ ਕੇ ਸਟੈਂਡ ਲੈੰਦੀ ਹੈ ਤੇ ਲੈੰਦੀ ਰਹੇਗੀ।