2022-12-04 10:48:11 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ: ਪੰਚਕੂਲਾ ਵਾਲੇ ਪਾਸੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਇੱਕ ਸਿੱਖ ਵਿਅਕਤੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਮ੍ਰਿਤਕ ਦੇਹ ਦੇ ਕੋਲ ਜ਼ਹਿਰ ਦੇ 4 ਪੈਕੇਟ ਮਿਲੇ ਸਨ, ਜਿਨ੍ਹਾਂ ਚੋਂ ਵਿਅਕਤੀ ਨੇ ਇਕ ਪੈਕਟ ਤੋਂ ਜ਼ਹਿਰ ਖਾ ਲਿਆ ਸੀ। ਪੁਲਸ ਨੇ ਦੱਸਿਆ ਕਿ ਇਸੇ ਵਿਅਕਤੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕੀਤੀ ਹੈ। ਮੌਕੇ ਤੇ ਜੀਆਰਪੀ ਸਟੇਸ਼ਨ ਹਾਊਸ ਦੀ ਅਧਿਕਾਰੀ ਮਨੀਸ਼ਾ ਅਤੇ ਜਾਂਚ ਅਧਿਕਾਰੀ ਰਾਜਵੀਰ ਸਿੰਘ ਸਬ-ਇੰਸਪੈਕਟਰ ਵੀ ਪਹੁੰਚ ਗਏ।
ਜਾਂਚ ਅਧਿਕਾਰੀ ਰਾਜਬੀਰ ਸਿੰਘ ਨੇ ਦੱਸਿਆ ਕਿ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੱਕ ਲਾਸ਼ ਨੂੰ 72 ਘੰਟਿਆਂ ਲਈ ਸੈਕਟਰ-6 ਦੀ ਮੋਰਚਰੀ 'ਚ ਰੱਖਿਆ ਗਿਆ ਹੈ। ਕਿਉਂਕਿ ਅਜੇ ਤੱਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਵਿਅਕਤੀ ਕਿੱਥੋਂ ਦਾ ਹੈ ਅਤੇ ਉਸ ਦਾ ਪਰਿਵਾਰ ਕਿੱਥੇ ਰਹਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮ੍ਰਿਤਕ ਦੇਹ ਕਰੀਬ 6 ਘੰਟੇ ਤੱਕ ਰੇਲਵੇ ਸਟੇਸ਼ਨ 'ਤੇ ਹੀ ਰਹੀ।