2022-12-01 12:03:37 ( ਖ਼ਬਰ ਵਾਲੇ ਬਿਊਰੋ )
ਬਾਘਾਪੁਰਾਣਾ ਪੁਲੀਸ ਨੇ ਪੰਜਾਬੀ ਗਾਇਕ ਕੁਲਜੀਤ ਸਿੰਘ ਰਾਜਿਆਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਗਾਇਕ 'ਤੇ ਆਪਣੇ ਗੀਤਾਂ 'ਚ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ। ਗਾਇਕ ਕੁਲਜੀਤ ਸਿੰਘ ਨੇ 16 ਘੰਟੇ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਗੀਤ ਪੋਸਟ ਕੀਤਾ ਹੈ, ਜਿਸ ਦਾ ਨਾਂ 'ਮਹਾਕਾਲ' ਹੈ ਅਤੇ ਹਥਿਆਰਾਂ ਦੀ ਗੱਲ ਕਰਦਾ ਹੈ।