2022-08-05 20:57:00 ( ਖ਼ਬਰ ਵਾਲੇ ਬਿਊਰੋ )
ਪੰਜਾਬ ਮੋਟਰ ਯੂਨੀਅਨ ਜੋ ਪੰਜਾਬ ਦੇ ਸਮੂਹ ਬੱਸ ਉਪਰੇਟਰਾਂ ਦੀ ਰਜਿਸਟਰਡ ਸੰਸਥਾ ਹੈ ਉਹਨਾਂ ਨੇ ਪਹਿਲਾਂ ਵੀ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਅਤੇ ਹੋਰ ਅਫਸਰ ਸਾਹਿਬਾਨਾਂ ਨੂੰ ਬੇਨਤੀਆਂ ਕਰਦੇ ਆ ਰਹੇ ਹਾਂ ਕਿ ਬੱਸ ਇੰਡਸਟਰੀ ਨੂੰ ਜਿਉਂਦਾ ਰੱਖਣ ਵਾਸਤੇ ਤੁਰੰਤ ਕਾਰਵਾਈ ਕੀਤੀ ਜਾਵੇ । ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਰਕਾਰ ਨੇ ਸਾਡੀਆਂ ਮੁਸ਼ਕਲਾਂ ਦਾ ਹੱਲ ਤਾਂ ਕੀ ਕਰਨਾ ਹੈ ਉਹ ਸਾਡੀਆਂ ਮੁਸ਼ਕਲਾਂ ਨੂੰ ਸੁਣਨ ਵਾਸਤੇ ਵੀ ਤਿਆਰ ਨਹੀਂ ਹੈ । ਅਸੀਂ ਸਰਕਾਰ ਨੂੰ ਫਿਰ ਤੋਂ ਬੇਨਤੀ ਕਰਦੇ ਹਾਂ ਕਿ ਬੱਸ ਟਰਾਂਸਪੋਰਟ ਨੂੰ ਜਿਉਂਦਾ ਰੱਖਣ ਵਾਸਤੇ ਸਾਡੀਆਂ ਹੇਠ ਲਿਖਿਆਂ ਮੁਸ਼ਕਲਾਂ ਨੂੰ 9 ਅਗਸਤ 2022 ਤੋਂ ਪਹਿਲਾਂ-ਪਹਿਲਾਂ ਹੱਲ ਕੀਤਾ ਜਾਵੇ ਨਹੀਂ ਤਾਂ ਅਸੀਂ ਸਾਰੇ ਪੰਜਾਬ ਦੀਆਂ ਪ੍ਰਾਈਵੇਟ ਬੱਸਾਂ ਅਤੇ ਮਿੰਨੀ ਬੱਸਾਂ ਦੀਆਂ ਚਾਬੀਆਂ ਮੁੱਖ ਮੰਤਰੀ ਪੰਜਾਬ ਨੂੰ ਸੌਂਪਣ ਤੇ ਮਜਬੂਰ ਹੋ ਜਾਵਾਂਗੇ । ਸਾਡੀਆਂ ਹੇਠ ਲਿਖਿਆਂ ਮੁਸ਼ਕਲਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ :
ਅਸੀਂ ਪ੍ਰਾਈਵੇਟ ਬੱਸ ਉਪਰੇਟਰਾਂ ਦੇ ਨੁਮਾਇੰਦੇ ਜਲੰਧਰ ਵਿਖੇ ਮਾਣਯੋਗ ਮੁੱਖ-ਮੰਤਰੀ ਸਾਹਿਬ ਨੂੰ ਮਿਲੇ ਸੀ ਅਤੇ ਮੁੱਖ-ਮੰਤਰੀ ਸਾਹਿਬ ਨੇ ਸੰਗਰੂਰ ਦੀ ਉਪਚਣ ਅਤੇ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਮਿਲਣ ਦਾ ਸਮਾਂ ਦੇਣ ਦਾ ਵਾਅਦਾ ਕੀਤਾ ਸੀ ਪਰੰਤੂ ਵਾਰ-ਵਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ।ਪ੍ਰਾਈਵੇਟ ਬੱਸ ਅਦਾਰਾਂ ਅਜਿਹੇ ਮੰਦੇ ਦੋ ਦੇਰ ਵਿਚੋਂ ਗੁਜਰ ਰਿਹਾ ਹੈ ਕਿ ਜੇਕਰ ਸਰਕਾਰ ਨੇ ਇਸ ਅਦਾਰੇ ਨੂੰ ਜਿਉਂਦਾ ਰੱਖਣ ਲਈ ਕੋਈ ਉਪਰਾਲਾ ਨਾ ਕੀਤਾ ਤਾਂ ਇਹ ਅਦਾਰਾ ਆਪਣੇ ਆਪ ਬੰਦ ਹੋ ਜਾਵੇਗਾ ਜਿਸ ਨਾਲ ਲੱਖਾਂ ਲੋਕ ਬੇਰੁਜ਼ਗਾਰ ਹੋ ਜਾਣਗੇ । ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਸਰਕਾਰ ਤੋਂ ਬਹੁਤ ਉਮੀਦਾਂ ਸਨ । ਪਰੰਤੂ ਮਾਣਯੋਗ ਮੁੱਖ-ਮੰਤਰੀ ਸਾਹਿਬ ਵੱਲੋਂ ਮਿਲਣ ਦਾ ਸਮਾਂ ਨਾ ਦੇਣ ਕਰਕੇ ਸਾਨੂੰ ਆਪਣੀਆਂ ਉਮੀਦਾਂ ਤੇ ਪਾਣੀ ਫਿਰਦਾ ਦਿਖ ਰਿਹਾ ਹੈ । ਇਸ ਲਈ ਅੱਜ ਮਜਬੂਰਨ ਪ੍ਰਾਈਵੇਟ ਬੱਸ ਉਪਰੇਟਰ ਪ੍ਰੈੱਸ ਕਾਨਫਰੰਸ ਕਰਕੇ ਬੇਨਤੀ ਕਰ ਰਹੇ ਹਾਂ ਕਿ ਮਿਤੀ 9 ਅਗਸਤ 2022 ਤੋਂ ਪਹਿਲਾਂ-ਪਹਿਲਾਂ ਸਾਡੇ ਮਸਲਿਆਂ ਦਾ ਹੱਲ ਕੀਤਾ ਜਾਵੇ ਨਹੀਂ ਤਾਂ 9 ਅਗਸਤ 2022 ਨੂੰ ਇਕ ਦਿਨ ਵਾਸਤੇ ਮੁਕੰਮਲ ਤੌਰ ਤੇ ਪੰਜਾਬ ਦੀਆਂ ਵੱਡੀਆਂ ਅਤੇ ਮਿੰਨੀ ਬੱਸਾਂ ਬੰਦ ਕਰ ਦਿੱਤੀਆਂ ਜਾਣਗੀਆਂ । ਇਸ ਤੋਂ ਪਹਿਲਾਂ ਕਿ ਸਰਕਾਰ ਪ੍ਰਾਈਵੇਟ ਬੱਸ ਉਪਰੇਟਰਾਂ ਦੀਆਂ ਬੱਸਾਂ ਟੈਕਸ ਡਿਫਾਲਟਰ ਹੋਣ ਕਾਰਨ ਫੜੇ ਜਾਂ ਫਾਈਨਾਂਸਰ ਅਤੇ ਪੈਟਰੋਲ ਪੰਪ ਵਾਲਿਆਂ ਦੇ ਪੈਸੇ ਨਾ ਦੇ ਸਕਣ ਕਰਕੇ ਸਾਡੀਆਂ ਬੱਸਾਂ ਫੜੀਆਂ ਜਾਣ, ਅਸੀਂ ਆਪਣੇ ਆਪ ਹੀ 9 ਅਗਸਤ 2022 ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੂੰ ਆਪਣੀਆਂ ਬੱਸਾਂ ਦੀਆਂ ਚਾਬੀਆਂ ਦੇ ਆਵਾਂਗੇ । ਸਾਨੂੰ ਉਮੀਦ ਹੈ ਕਿ ਸਰਕਾਰ 9 ਅਗਸਤ 2022 ਤੋਂ ਪਹਿਲਾਂ-ਪਹਿਲਾਂ ਸਾਡੇ ਮਸਲਿਆਂ ਦਾ ਹੱਲ ਕਰੇਗੀ । ਜੇਕਰ ਸਰਕਾਰ ਵੱਲੋਂ 5 ਅਗਸਤ 2022 ਤੱਕ ਸਾਡੇ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ 9 ਅਗਸਤ ਤੋਂ ਬਾਅਦ ਸਾਡੇ ਵੱਲੋਂ ਆਪਣੀਆਂ ਬੱਸਾਂ ਤੇ ਕਾਲੇ ਝੰਡੇ ਲਾਏ ਜਾਣਗੇ ਅਤੇ ਸਮੂਹ ਪ੍ਰਾਈਵੇਟ ਬੱਸ ਉਪਰੇਟਰਾਂ ਵੱਲੋਂ 14 ਅਗਸਤ 2022 ਨੂੰ ਆਪਣਾ ਰੋਸ :
ਪ੍ਰਗਟਾਉਂਦੇ ਹੋਏ ਬੱਸ ਨੂੰ ਅੱਗ ਲਗਾਈ ਜਾਵੇਗੀ। ਸਾਡੇ ਮਸਲੇ ਹੇਠ ਲਿਖੇ ਅਨੁਸਾਰ ਹਨ
1. ਔਰਤਾਂ ਲਈ ਵੀ ਬੱਸ ਸੇਵਾ : ਕੈਪਟਨ ਸਰਕਾਰ ਵੱਲੋਂ ਵੋਟਾਂ ਦਾ ਸਿਆਸੀ ਲਾਹਾ ਲੈਣ ਲਈ ਬਿਨਾਂ ਕਿਸੇ ਮੰਗ ਤੋਂ ਔਰਤਾਂ ਲਈ ਵੀ ਬੱਸ ਸੇਵਾ ਸ਼ੁਰੂ ਕੀਤੀ ਸੀ ਪਰ ਪੰਜਾਬ ਦੀ ਜਨਤਾ ਨੇ ਇਹ ਸਾਬਤ ਕਰ ਦਿੱਤਾ ਕਿ ਮੁਫਤ ਸਹੂਲਤ ਦੇਣ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰਾਂ ਨਹੀਂ ਬਣਾਈਆਂ ਜਾ ਸਕਦੀਆਂ । ਔਰਤਾਂ ਲਈ ਵੀ ਬੱਸ ਸੇਵਾ ਸ਼ੁਰੂ ਕਰਨ ਨਾਲ ਪ੍ਰਾਈਵੇਟ ਬੱਸ ਅਦਾਰਾ ਡੁੱਬਣ ਦੇ ਕੰਢੇ ਆ ਗਿਆ ਹੈ । ਜਿਆਦਾਤਰ ਪ੍ਰਾਈਵੇਟ ਬੱਸ ਉਪਰੇਟਰ ਟੈਕਸ ਡਿਫਾਲਟਰ ਹੋ ਚੁੱਕੇ ਹਨ, ਬੱਸਾਂ ਦੀਆਂ ਕਿਸ਼ਤਾਂ ਟੁੱਟ ਗਈਆਂ ਹਨ, ਸਪੇਅਰ ਪਾਰਟਸ ਅਤੇ ਪੈਟਰੋਲ ਪੰਪਾਂ ਦਾ ਉਧਾਰ ਵਾਪਸ ਦੇਣ ਤੋਂ ਅਸਮਰਥ ਹੋ ਚੁੱਕੇ ਹਨ ਅਤੇ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀ ਹਾਲਤ ਵੀ ਤਰਸਯੋਗ ਹੋ ਗਈ ਹੈ । ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਔਰਤਾਂ ਨੂੰ ਵੀ ਸਫਰ ਦੀ ਸਹੂਲਤ ਸ਼ਨੀਵਾਰ ਅਤੇ ਐਤਵਾਰ ਦੇ ਦਿਨ ਪ੍ਰਾਈਵੇਟ ਅਤੇ ਸਰਕਾਰੀ ਦੋਨਾਂ ਵਿਚ ਕਰ ਦਿੱਤੀ ਜਾਵੇ ਅਤੇ ਇਸ ਬਦਲੇ ਸਰਕਾਰ ਔਰਤਾਂ ਦੇ ਸਫਰ ਦੀ ਬਣਦੀ ਰਕਮ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਨੂੰ ਦੇਵੇ ਤਾਂ ਜੋ ਆਮ ਲੋਕਾਂ ਦੇ ਸਫਰ ਕਰਨ ਦਾ ਸਾਧਨ ਇਹ ਪ੍ਰਾਈਵੇਟ ਬੱਸਾਂ ਚੱਲਦੀਆਂ ਰਹਿ ਸਕਣ।
2 . ਮੋਟਰ ਵਹੀਕਲ ਟੈਕਸ : ਕਰਨਾ ਕਾਲ ਸਮੇਂ ਪ੍ਰਾਈਵੇਟ ਬੱਸ ਉਪਰੇਟਰ ਟੈਕਸ ਡਿਫਾਲਟਰ ਹੋ ਗਏ ਸਨ ਅਤੇ ਪੰਜਾਬ ਸਰਕਾਰ ਵੱਲੋਂ 31.12.2020 (6 ਮਹੀਨੇ) ਤੱਕ ਦਾ ਮੋਟਰ ਵਹੀਕਲ ਟੈਕਸ ਮੁਆਫ ਕਰ ਦਿੱਤਾ ਗਿਆ ਸੀ ਅਤੇ ਮਿਤੀ 1.4.2021 ਤੋਂ ਮਿਤੀ 31 7,2021 ਦਾ ਮੋਟਰ ਵਹੀਕਲ ਟੈਕਸ ਕਿਲੋਮੀਟਰ ਅਨੁਪਾਤ ਨਾਲ ਮੁਆਫ ਕੀਤਾ ਗਿਆ ਸੀ । ਜਦੋਂ ਕਿ ਸਾਡੇ ਗੁਆਂਢੀ ਸੂਬੇ
ਹਿਮਾਚਲ ਪ੍ਰਦੇਸ਼ ਵਿਚ ਪ੍ਰਾਈਵੇਟ ਬੱਸ ਉਪਰੇਟਰਾਂ ਨੂੰ 19 ਮਹੀਨੇ ਦੀ ਟੈਕਸ ਮੁਆਫੀ ਮਿਲੀ ਸੀ । ਸਾਡੀ ਬੇਨਤੀ ਹੈ ਕਿ ਅਸੀਂ ਸਰਕਾਰ ਵੱਲੋਂ ਟੈਕਸ ਮਾਫੀ ਦੇ ਆਸ਼ਵਾਸਨ ਮਿਲਣ ਤੇ ਲੋਕਾਂ ਦੇ ਦਿਲਾਂ ਵਿਚੋਂ ਕਰੋਨਾ ਦਾ ਭੈਅ ਖਤਮ ਕਰਨ ਲਈ ਬੱਸਾਂ ਚਲਾਈਆਂ ਸਨ ਅਤੇ ਉਸ ਸਮੇਂ ਸਰਕਾਰ ਵੱਲੋਂ 50 ਫੀਸਦੀ ਸਵਾਰੀਆਂ ਢੋਣ, ਸ਼ਨੀਵਾਰ ਅਤੇ ਐਤਵਾਰ ਬੰਦ ਅਤੇ ਸ਼ਾਮ 5 ਵਜੇ ਤੋਂ ਸਵੇਰੇ 7 ਵਜੇ ਤੱਕ ਬੱਸਾਂ ਬੰਦ ਵਰਗੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹੋਈਆਂ ਸਨ । ਸੋ ਕਿਰਪਾ ਕਰਕੇ ਸਾਨੂੰ ਪ੍ਰਾਈਵੇਟ ਬੱਸ ਅਦਾਰੇ ਨੂੰ 11,2021 ਤੋਂ 31.12.2021 ਦੇ ਟੈਕਸ ਦੀ ਮਾਫੀ ਦਿੱਤੀ ਜਾਵੇ ਜੀ ਅਤੇ ਕਿਲੋਮੀਟਰ ਅਨੁਪਾਤ ਨਾਲ ਦਿੱਤੀ ਮਾਫੀ ਨੂੰ ਸਾਰਿਆਂ ਲਈ ਬਰਾਬਰ ਕੀਤਾ ਜਾਵੇ ਜੀ । ਮੋਟਰ ਵਹੀਕਲ ਟੈਕਸ ਘਟਾ ਕੇ 1/- ਪ੍ਰਤੀ ਕਿਲੋਮੀਟਰ ਕੀਤਾ ਜਾਵੇ ਅਤੇ ਦਿਨਾਂ ਦੀ ਛੋਟ 4 ਦਿਨਾਂ ਤੋਂ ਵਧਾ ਕੇ 10 ਦਿਨ ਕੀਤੀ ਜਾਵੇ ਜੀ । 3 .ਬੱਸ ਕਿਰਾਏ ਵਿਚ ਵਾਧਾ : 1.7 2020 ਨੂੰ ਬੱਸ ਕਿਰਾਇਆ 1,16 ਪੈਸੇ ਤੋਂ ਵੱਧ ਕੇ 1.22 ਪੈਸੇ ਕੀਤਾ ਗਿਆ ਸੀ ਉਸ
ਵੇਲੇ ਡੀਜ਼ਲ ਦੀ ਕੀਮਤ 74.38 ਪੈਸੇ ਸੀ ਅਤੇ ਅੱਜ ਡੀਜ਼ਲ ਕੀਮਤ 90 ਰੁਪਏ ਦੇ ਆਸ-ਪਾਸ ਹੈ ਇਸ ਤਰ੍ਹਾਂ 1.7.2020 ਤੋਂ ਹੁਣ ਤੱਕ ਵਧੇ ਡੀਜ਼ਲ ਕਰਕੇ ਇਸ ਇਕ ਬੱਸ ਨੂੰ ਪ੍ਰਤੀ ਦਿਨ 1290/- ਰੁਪਏ ਦਾ ਡੀਜ਼ਲ ਖਰਚਾ ਵੱਧ ਗਿਆ ਹੈ । ਪਰੰਤੂ ਸਰਕਾਰ ਵੱਲੋਂ ਬੱਸ ਕਿਰਾਏ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਬੱਸ ਚੈਸੀ, ਰਿਪੇਅਰ, ਟਾਇਰ, ਇੰਸ਼ੋਰੈਂਸ ਆਦਿ ਖ਼ਰਚਿਆਂ ਵਿਚ ਅਥਾਹ ਵਾਧਾ ਹੋਇਆ ਹੈ ਜਿਸਦਾ ਸਬੂਤ ਨਾਲ ਨੱਥੀ ਹੈ ਅਤੇ ਪਹਿਲੀ ਸਟੇਜ ਦਾ ਕਿਰਾਇਆ 10/- ਤੋਂ ਵਧਾ ਕੇ 20/- ਰੁਪਏ ਕੀਤਾ ਜਾਣਾ ਚਾਹੀਦਾ ਹੈ । ਜੇਕਰ ਸਰਕਾਰ ਕਿਰਾਇਆ ਵਧਾ ਕੇ ਜਨਤਾ ਤੇ ਬੋਝ ਨਹੀਂ ਪਾਉਣਾ ਚਾਹੁੰਦੀ ਤਾਂ ਬੱਸ ਇੰਡਸਟਰੀ ਨੂੰ ਟੈਕਸ ਅਤੇ ਅੱਡਾ ਫੀਸ ਮਾਫ ਕਰਕੇ ਡੁੱਬਣ ਤੋਂ ਬਚਾਇਆ ਜਾਵੇ । 4 . ਬੱਸ ਅੱਡਾ ਫੀਸ : ਸਾਡੀ ਮੰਗ ਹੈ ਕਿ ਬੱਸ ਅੱਡਾ ਫੀਸ ਖ਼ਤਮ ਕੀਤੀ ਜਾਵੇ ਕਿਉਂਕਿ ਇਹ ਫੀਸ ਬੱਸ ਸਟੈਂਡਾਂ ਦੀ ਸਾਂਭ-ਸੰਭਾਲ ਲਈ ਲਗਾਈ ਗਈ ਸੀ ਜਿਸਨੂੰ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਨੇ ਆਪਣੀ ਆਮਦਨ ਦਾ ਸਾਧਨ ਬਣਾ ਲਿਆ ਹੈ ਪਰ ਬੱਸ ਅੱਡਿਆਂ ਦੀ ਸਾਂਭ-ਸੰਭਾਲ ਲਈ ਦੁਕਾਨਾਂ ਦਾ ਕਿਰਾਇਆ, ਪਾਰਕਿੰਗ ਸੁਵਿਧਾ, ਇਸ਼ਤਿਹਾਰਬਾਜੀ ਆਦਿ ਕਈ ਆਮਦਨ ਦੇ
ਸਾਧਨ ਹਨ, ਸਾਡੇ ਗੁਆਂਢੀ ਸੂਬੇ ਹਰਿਆਣਾ ਵਿਚ ਪ੍ਰਤੀ ਬੱਸ ਉੱਕਾ-ਪੁੱਕਾ ਅੱਡਾ ਫੀਸ ਦੀ ਉਗਰਾਹੀ ਕੀਤੀ ਜਾਂਦੀ ਹੈ । ਸਾਡੀ ਮੰਗ ਹੈ ਕਿ ਪੰਜਾਬ ਵਿਚ ਵੀ ਇਸ ਤਰ੍ਹਾਂ ਉੱਕਾ-ਪੁੱਕਾ 2000/- ਰੁਪਏ ਪ੍ਰਤੀ ਬੱਸ ਪ੍ਰਤੀ ਮਹੀਨਾ ਬੱਸ ਅੱਡਾ ਫੀਸ ਉਗਰਾਹੀ ਜਾਵੇ ।
5. ਕਵਿਡ ਪੀਰਿਅਡ ਦੌਰਾਨ ਡਿਫਾਲਟ ਹੋਏ ਟੈਕਸ ਨੂੰ ਸਮੇਤ ਵਿਆਜ ਅਤੇ ਪੈਨਲਟੀ ਭਰਨ ਵਾਲੇ ਬੱਸ ਉਪਰੇਟਰਾਂ ਦੀ ਵਿਆਜ ਅਤੇ ਪੈਨਲਟੀ ਦੀ ਰਕਮ ਨੂੰ ਆਉਣ ਵਾਲੇ ਟੈਕਸ ਵਿਚ ਅਡਜਸਟ ਕੀਤਾ ਜਾਵੇ ।
6. ਪੰਜਾਬ ਵਿਚ ਏ.ਸੀ. ਬੱਸਾਂ ਲੋਕਾਂ ਦੀ ਸਹੂਲਤ ਲਈ ਚਲਾਈਆਂ ਗਈਆਂ ਸਨ ਪਰੰਤੂ ਪਿਛਲੀ ਸਰਕਾਰ ਵੱਲੋਂ ਕੁਝ ਟਰਾਂਸਪੋਰਟਰਾਂ ਨਾਲ ਕਿੜ ਕੱਢਣ ਲਈ ਇਹਨਾਂ ਦਾ ਟੈਕਸ 5/- ਰੁਪਏ ਤੋਂ ਵਧਾ ਕੇ 17/- ਰੁਪਏ ਕਿਲੋਮੀਟਰ ਕਰ ਦਿੱਤਾ ਗਿਆ ਸੀ । ਸਾਡੀ ਬੇ ਨਤੀ ਹੈ ਕਿ ਜੋ ਸਰਕਾਰ ਲੋਕਾਂ ਲਈ ਵਧੀਆ ਸਹੂਲਤ ਦਾ ਸਾਧਨ ਇਹ ਬੱਸਾਂ ਚੱਲਦੀਆਂ ਰੱਖਣਾ ਚਾਹੁੰਦੀ ਹੈ ਤਾਂ ਇਹਨਾਂ ਦਾ ਮੋਟਰ ਵਹੀਕਲ ਟੈਕਸ ਪਹਿਲਾਂ ਜਿਨ੍ਹਾਂ ਹੀ ਕੀਤਾ ਜਾਵੇ
7. ਇਕ ਦਿਨ ਦੀ ਹੜਤਾਲ : ਅੱਜ ਫੈਸਲਾ ਕੀਤਾ ਗਿਆ ਕਿ ਮੰਗਲਵਾਰ 9 ਅਗਸਤ 2022 ਨੂੰ ਇਕ ਦਿਨ ਦੀ ਪੰਜਾਬ ਦੇ ਸਮੂਹ ਬੱਸ ਉਪਰੇਟਰ ਅਤੇ ਮਿੰਨੀ ਬੱਸ ਉਪਰੇਟਰ ਹੜਤਾਲ ਕਰਨਗੇ ਅਤੇ ਕੋਈ ਵੀ ਬੱਸ ਨਹੀਂ ਚੱਲੇਗੀ । 8. ਰਸ ਵਜੋਂ ਕਾਲੇ ਝੰਡੇ : ਮੰਗਲਵਾਰ 9 ਅਗਸ੍ਤ 2022 ਤੋਂ ਰੋਸ ਵੱਜੋਂ ਸਮੂਹ ਵੱਡੀਆਂ ਅਤੇ ਮਿੰਨੀ ਬੱਸਾਂ ਉੱਪਰ ਕਾਲੀਆਂ ਝੰਡੀਆਂ ਲਗਾ ਕੇ ਰੋਸ ਜ਼ਾਹਰ ਕੀਤਾ ਜਾਵੇਗਾ ਅਤੇ ਜੇਕਰ ਸਰਕਾਰ ਨੇ ਫਿਰ ਵੀ ਕੋਈ ਗੱਲ ਨਾ ਮੰਨੀ ਤਾਂ ਸਾਡੇ ਵੱਲੋਂ ਮਜਬੂਰਨ ਰੋਸ ਵੱਜੋਂ 14 ਅਗਸਤ 2022 ਨੂੰ ਇਕ ਬੱਸ ਨੂੰ ਅੱਗ ਲਗਾਈ ਜਾਵੇਗੀ।
ਅਖੀਰ ਵਿਚ ਅਸੀਂ ਲੋਕਤੰਤਰ ਦੇ ਥੰਮ ਪ੍ਰੈੱਸ ਰਾਹੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਮਸਲੇ ਦਾ ਹੱਲ 9 ਅਗਸਤ 2022
ਤਾਂ ਪਹਿਲਾਂ-ਪਹਿਲਾਂ ਕੱਢਿਆ ਜਾਵੇ ਜੀ
ਧਨਵਾਦੀ ਹੋਵਾਂਗੇ
ਆਪ ਜੀ ਦਾ ਵਿਸ਼ਵਾਸਪਾਤਰ ਪੰਜਾਬ ਮੋਟਰ ਯੂਨੀਅਨ
(ਰਾਜਿੰਦਰ ਸਿੰਘ ਬਾਜਵਾ) ਸਕੱਤਰ