2022-07-03 12:35:29 ( ਖ਼ਬਰ ਵਾਲੇ ਬਿਊਰੋ )
ਇੰਗਲੈਂਡ ਖ਼ਿਲਾਫ਼ ਟੈਸਟ ਮੈਚ ਵਿਚ ਭਾਰਤ ਦੀ ਪਹਿਲੀ ਪਾਰੀ ਦੇ 84 ਵੇਂ ਓਵਰ ਵਿਚ ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬਰਾਡ ਦੇ ਇਕ ਓਵਰ ਵਿਚ 35 ਦੌੜਾਂ ਬਣਾਈਆਂ । ਇਸ ਵਿਚ ਬੁਮਰਾਹ ਦੇ ਬੱਲੇ ਤੋਂ 29 ਦੌੜਾਂ ਨਿਕਲੀਆਂ ਜਦਕਿ ਛੇ ਦੌੜਾਂ ਵਾਧੂ ( ਪੰਜ ਵਾਈਡ ਤੇ ਇਕ ਨੋ ਬਾਲ ) ਬਣੀਆਂ । ਬਰਾਡ ਦਾ ਇਹ ਓਵਰ ਟੈਸਟ ਮੈਚ ਦੇ ਇਤਿਹਾਸ ਵਿਚ ਸਭ ਤੋਂ ਮਹਿੰਗਾ ਓਵਰ ਹੈ । ਬੁਮਰਾਹ ਨੇ ਇਸ ਨਾਲ ਹੀ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬਰਾਇਨ ਲਾਰਾ ਦਾ 19 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ । ਇਹ ਵਿਸ਼ਵ ਰਿਕਾਰਡ 19 ਸਾਲ ਤਕ ਲਾਰਾ ਦੇ ਨਾਂ ਰਿਹਾ ਜੋ ਉਨ੍ਹਾਂ ਨੇ 2003-04 ਵਿਚ ਟੈਸਟ ਮੈਚ ਵਿਚ ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਸਪਿੰਨਰ ਰਾਬਿਨ ਪੀਟਰਸਨ ' ਤੇ 28 ਦੌੜਾਂ ਬਣਾ ਕੇ ਹਾਸਲ ਕੀਤਾ ਸੀ ਜਿਸ ਵਿਚ ਛੇ ਸਹੀ ਗੇਂਦਾਂ ਵਿਚ ਚਾਰ ਚੌਕੇ ਤੇ ਦੋ ਛੱਕੇ ਸ਼ਾਮਲ ਸਨ ।