2022-06-27 11:18:05 ( ਖ਼ਬਰ ਵਾਲੇ ਬਿਊਰੋ )
ਮਾਨ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰ ਰਹੇ ਨੇ ਹਰਪਾਲ ਚੀਮਾ
ਇਸ ਵਾਰ ਸਰਕਾਰ ਨਹੀਂ ਲਗਾਏਗੀ ਕੋਈ ਨਵਾਂ ਟੈਕਸ
ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਵਾਂਗੇ, ਜਿਸ 'ਤੇ ਆਉਣ ਵਾਲੀਆਂ ਪੀੜੀਆਂ ਨੂੰ ਮਾਣ ਹੋਵੇਗਾ: ਚੀਮਾ
'ਆਪ ਦਾ ਜਨਮ ਹੀ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਹੋਇਆ: ਹਰਪਾਲ ਚੀਮਾ
ਇਹ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲਾ ਬਜਟ ਹੈ: ਚੀਮਾਖ
ਖ਼ਜਾਨਾ ਮੰਤਰੀ ਨੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਬਜਟ
ਪੰਜਾਬ'ਚ ਅੱਗੇ ਵਧੇਗਾ ਹਰ ਵਰਗ, ਕੋਈ ਵੀ ਪਿੱਛੇ ਨਹੀਂ ਰਹੇਗਾ: ਚੀਮਾ
ਬਿਜਲੀ ਸਸਤੀ ਦੇਣ ਲਈ ਅਸੀਂ ਪੈਸੇ ਦਾ ਪ੍ਰਬੰਧ ਕਰ ਲਿਆ: ਹਰਪਾਲ ਚੀਮਾ
ਜਨਤਾ ਵੱਲੋਂ ਤਿਆਰ ਕੀਤਾ ਜਨਤਾ ਦਾ ਬਜਟ ਹੈ: ਚੀਮਾ
ਇਕ ਵਿਧਾਇਕ ਇਕ ਪੈਨਸ਼ਨ ਦੇ ਫ਼ੈਸਲੇ ਨਾਲ ਹੋਵੇਗੀ 19 ਕਰੋੜ 53 ਲੱਖ ਦੀ ਬੱਚਤ : ਚੀਮਾ
ਜੀਐੱਸਟੀ ਮੁਆਵਜ਼ਾ ਪ੍ਰਣਾਲੀ ਖ਼ਤਮ ਹੋਣ ਜਾ ਰਹੀ ਹੈ: ਚੀਮਾ
ਟੈਕਸ ਦੀ ਚੋਰੀ ਨੂੰ ਰੋਕਣ ਲਈ ਟੈਕਸ ਇੰਟੈਲੀਜੈਂਟ ਯੂਨਿਟ ਦਾ ਪ੍ਰਸਤਾਵ ਦਿੱਤਾ
ਟੈਕਸ ਇੰਟੈਲੀਜੈਂਟ ਯੂਨਿਟ ਟੈਕਸ ਦੀ ਚੋਰੀ ਰੋਕਣ 'ਚ ਹੋਵੇਗਾ ਕਾਰਗਰ
: ਵਿੱਤੀ ਸਾਲ 2022-23 ਲਈ 1,55,860 ਕਰੋੜ ਦਾ ਕੁੱਲ ਬਜਟ
ਪੰਜਾਬ ਦੇ ਬਜਟ 'ਚ 14.20 ਫੀਸਦੀ ਦਾ ਵਾਧਾ
5 ਸਾਲਾ 'ਚ ਪੰਜਾਬ ਦਾ ਕਰਜ਼ਾ 44.23 ਫੀਸਦੀ ਵਧਿਆ
ਇਸ ਸਾਲ ਸਰਕਾਰ ਨੂੰ 14 ਤੋਂ 15 ਕਰੋੜ ਦਾ ਘਾਟਾ
ਵਿੱਤੀ ਸਾਲ 2022-23 ਲਈ ਪਿਛਲੇ ਸਾਲ ਤੋਂ 16 ਫੀਸਦੀ ਵੱਧ ਬਜਟ ਪੇਸ਼ ਕੀਤਾ ਹੈ : ਚੀਮਾ
ਤਕਨੀਕੀ ਸਿੱਖਿਆ ਲਈ ਪਿਛਲੇ ਸਾਲ ਨਾਲੋਂ ਬਜਟ ਵਿੱਚ 47% ਵਾਧਾ
ਮੈਡੀਕਲ ਸਿੱਖਿਆ ਲਈ ਪਿਛਲੇ ਸਾਲ ਨਾਲੋਂ ਬਜਟ ਵਿੱਚ 57% ਵਾਧਾ
ਅਧਿਆਪਕਾਂ ਦੀ ਟ੍ਰੇਨਿੰਗ ਲਈ 30 ਕਰੋੜ ਰੁਪਏ ਰੱਖੇ: ਚੀਮਾ
ਸਕੂਲਾਂ ਦੀ ਸਾਂਭ ਸੰਭਾਲ ਲਈ 123 ਕਰੋੜ ਰੁਪਏ ਰੱਖੇ: ਚੀਮਾ
ਡੀਜੀਟਲ ਕਲਾਸ-ਰੂਮ ਬਣਾਉਣ ਲਈ 40 ਕਰੋੜ ਰੁਪਏ ਦਾ ਬਜਟ ਰੱਖਿਆ ਹੈ
ਸਰਕਾਰੀ ਸਕੂਲਾਂ 'ਚ ਸੋਲਰ ਪੈਨਲ ਲਗਾਉਣ ਲਈ 100 ਕਰੋੜ ਦਾ ਪ੍ਰਬੰਧ
ਆਧੁਨਿਕ ਸਕੂਲੀ ਢਾਂਚਾ ਤਿਆਰ ਲਈ 424 ਕਰੋੜ ਰੁਪਏ ਦਾ ਪ੍ਰਬੰਧ
ਸਰਕਾਰੀ ਸਕੂਲਾਂ 'ਚ 8 ਜਮਾਜ਼ ਤੱਕ ਦੇ ਸਾਰੇ ਵਿਿਦਅਰਥੀਆਂ ਨੂੰ ਮਿਲਣਗੀਆ ਵਰਦੀਆਂ
ਵਿਿਦਆਰਥੀਆ ਨੂੰ ਵਰਦੀਆਂ ਦੇਣ ਲਈ 23 ਕਰੋੜ ਦਾ ਬਜਟ ਰੱਖਿਆ
ਸਿੱਖਿਆ ਨੂੰ ਅਗਲੇ ਪੱਧਰ 'ਤੇ ਲਿਜਾਣ ਲਈ ਵਚਨਬੱਧ ਹੈ 'ਆਪ' ਸਰਕਾਰ
ਪੋਸਟ ਮੈਟਰਿਕ ਸਕਾਲਰਸ਼ਿਪ OBC ਲਈ ਵਜ਼ੀਫ਼ਾ ਦੇਣ ਲਈ 67 ਕਰੋੜ ਦਾ ਬਜਟ
ਪ੍ਰੀ ਮੈਟਰਿਕ ਸਕਾਲਰਸ਼ਿਪ SC/ST ਲਈ ਵਜ਼ੀਫ਼ਾ ਦੇਣ ਲਈ 79 ਕਰੋੜ ਦਾ ਬਜਟ
ਪ੍ਰੀ ਮੈਟਰਿਕ ਸਕਾਲਰਸ਼ਿਪ SC/ST ਲਈ ਵਜ਼ੀਫ਼ਾ ਦੇਣ ਲਈ 79 ਕਰੋੜ ਦਾ ਬਜਟ
ਹਰਪਾਲ ਚੀਮਾ ਨੇ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਚੋਂ ਕੱਢਣ ਲਈ 200 ਕਰੋੜ ਬਜਟ ਚ ਰੱਖਿਆ
ਨਵੇਂ ਡਿਗਰੀ ਕਾਲਜ ਸਥਾਪਤ ਕਰ ਲਈ ਅਤੇ ਪਹਿਲਾਂ ਬਣੇ ਕਾਲਜਾਂ ਨੂੰ ਸੁਧਾਰਨ ਲਈ 95 ਕਰੋੜ ਰੁਪਏ ਰੱਖੇ
ਇਸ ਬਜਟ ਵਿੱਚ ਸਕਿੱਲ ਡਿਵੈਲਪਮੈਂਟ ਤੇ ਤਕਨੀਕੀ ਸਿੱਖਿਆ ਲਈ 641 ਕਰੋੜ ਰੁਪਏ ਰੱਖੇ ਗਏ ਹਨ
ਅਗਲੇ ਪੰਜ ਸਾਲਾਂ ਚ 16 ਨਵੇਂ ਮੈਡੀਕਲ ਕਾਲਜ ਬਣਾਉਣ ਦੀ ਤਜਵੀਜ਼ ਰੱਖੀ ਹੈ