2022-08-06 20:17:35 ( ਖ਼ਬਰ ਵਾਲੇ ਬਿਊਰੋ )
ਐਨਡੀਏ ਉਮੀਦਵਾਰ ਅਤੇ ਬੰਗਾਲ ਦੇ ਸਾਬਕਾ ਰਾਜਪਾਲ ਜਗਦੀਪ ਧਨਖੜ ਦੇਸ਼ ਦੇ ਅਗਲੇ ਉਪ ਰਾਸ਼ਟਰਪਤੀ ਹੋਣਗੇ। ਧਨਖੜ ਨੂੰ ਸ਼ਨੀਵਾਰ ਨੂੰ ਵੋਟਿੰਗ ਤੋਂ ਬਾਅਦ ਚੁਣਿਆ ਗਿਆ ਅਤੇ ਸ਼ਾਮ 6 ਵਜੇ ਗਿਣਤੀ ਸ਼ੁਰੂ ਹੋਈ।
ਸੂਤਰਾਂ ਅਨੁਸਾਰ ਜਗਦੀਪ ਧਨਖੜ ਨੂੰ 528 ਅਤੇ ਮਾਰਗਰੇਟ ਅਲਵਾ ਨੂੰ 182 ਵੋਟਾਂ ਮਿਲੀਆਂ ਹਨ। ਜਦਕਿ 15 ਵੋਟਾਂ ਅਯੋਗ ਪਾਈਆਂ ਗਈਆਂ। ਇਸ ਦੇ ਨਾਲ ਹੀ ਮਾਰਗਰੇਟ ਅਲਵਾ ਨੂੰ ਵਿਰੋਧੀ ਪਾਰਟੀਆਂ ਦੀ ਏਕਤਾ ਦੀ ਕਮੀ ਦਾ ਖਮਿਆਜ਼ਾ ਭੁਗਤਣਾ ਪਿਆ ਅਤੇ ਉਹ ਹਾਰ ਗਈ।