2022-07-02 15:04:23 ( ਖ਼ਬਰ ਵਾਲੇ ਬਿਊਰੋ )
ਮੋਗਾ 2ਜੂਨ (ਹਰਪਾਲ ਸਿੰਘ) ਪੰਜਾਬ ਰੋਡਵੇਜ ਅਤੇ ਕਾਰਪੋਰੇਸ਼ਨ ਦੀਆਂ ਬੱਸਾਂ ਉੱਤੇ ਲੱਗੀਆਂ ਹੋਈਆਂ ਸਿੱਖ ਸੰਘਰਸ਼ ਨਾਲ ਸਬੰਧਤ ਤਸਵੀਰਾਂ ਸਲੋਗਨ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲੀਸ ਦੇ ਪੁਲੀਸ ਕਮਿਸ਼ਨਰਾਂ ਨੂੰ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦੇ ਡਰੋ ਸੁਰੱਖਿਆ ਮਜਬੂਤ ਕਰਨ ਦੇ ਆਦੇਸ਼ ਦਿੱਤੇ ਹਨ। ਪੁਲੀਸ ਵਿਭਾਗ ਵਲੋਂ ਜਾਰੀ ਚਿੱਠੀ ਵਿੱਚ ਬਠਿੰਡਾ ,ਬਰਨਾਲਾ ਡਿੱਪੁ ਦੀਆਂ ਬੱਸਾਂ ਉੱਪਰ ਲੱਗੀਆਂ ਸੰਤ ਭਿੰਡਰਾਂਵਾਲਾ,ਜਗਤਾਰ ਸਿੰਘ ਹਵਾਰਾ ਦੀਆਂ ਫੋਟੋ ,ਜਗਰਾਉ ਤੇ ਮੋਗਾ ਡਿੱਪੂ ਆਦਿ ਦੀਆਂ ਬੱਸਾਂ ਤੇ ਲਿਖੇ ਹੋਰ ਸੰਤ ਬਾਬਿਆਂ ਦੇ ਨਾਮ ਸਲੋਗਨ ਬਾਰੇ ਆਖਿਆ ਗਿਆ ਹੈ ਕਿ ਇਸ ਨਾਲ ਹਾਲਾਤ ਵਿਗੜ ਸਕਦੇ ਹਨ। ਜਿਸ ਲਈ ਪੁਲੀਸ ਨੂੰ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਹਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਹਲਕਾ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪੁਲੀਸ ਵਿਭਾਗ ਵੱਲੋ ਫੈਸਲਾ ਹੋ ਸਕਦਾ ਪਰ ਸਰਕਾਰ ਵਲੋਂ ਅਜਿਹੇ ਕੋਈ ਹੁਕਮ ਨਹੀਂ ਦਿੱਤੇ ਗਏ