2022-11-24 13:44:29 ( ਖ਼ਬਰ ਵਾਲੇ ਬਿਊਰੋ )
ਮਲੇਸ਼ੀਆ ਦੇ ਸੁਲਤਾਨ ਅਬਦੁੱਲਾ ਅਹਿਮਦ ਸ਼ਾਹ ਨੇ ਅੱਜ ਮਲੇਸ਼ੀਆ ਦੇ ਵਿਰੋਧੀ ਧਿਰ ਦੇ ਨੇਤਾ ਅਨਵਰ ਇਬਰਾਹਿਮ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਸੁਲਤਾਨ ਦੇ ਇਸ ਐਲਾਨ ਨਾਲ ਦੇਸ਼ 'ਚ ਖੰਡਿਤ ਫ਼ਤਵੇ ਨਾਲ ਆਮ ਚੋਣਾਂ ਤੋਂ ਬਾਅਦ ਕਈ ਦਿਨਾਂ ਤੋਂ ਚੱਲੀ ਆ ਰਹੀ ਸਿਆਸੀ ਉਥਲ-ਪੁਥਲ ਦਾ ਵੀ ਅੰਤ ਹੋ ਗਿਆ ਹੈ। ਸੁਲਤਾਨ ਮੁਤਾਬਕ ਨਵੇਂ ਪੀਐਮ ਦਾ ਸਹੁੰ ਚੁੱਕ ਸਮਾਗਮ ਅੱਜ ਹੀ ਹੋਵੇਗਾ।