2022-07-03 18:22:48 ( ਖ਼ਬਰ ਵਾਲੇ ਬਿਊਰੋ )
ਮਾਲੇਰਕੋਟਲਾ 03 ਜੁਲਾਈ (ਭੁਪਿੰਦਰ ਗਿੱਲ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜ਼ਿਆਂ 'ਚ ਸਥਾਨਕ ਅਲ-ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100 ਫੀਸਦ ਰਿਹਾ। ਸਕੂਲ ਪ੍ਰਿੰਸੀਪਲ ਮੈਡਮ ਰਿਹਾਨਾ ਨਕਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ 176 ਵਿਦਿਆਰਥੀ ਇਸ ਪ੍ਰੀਖਿਆ ਵਿੱਚ ਬੈਠੇ, ਜਿਨ੍ਹਾਂ ਵਿੱਚੋਂ 66 ਵਿਦਿਆਰਥੀਆਂ ਨੇ 90 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਰਿਹਾਨਾ ਨਕਵੀ ਅਨੁਸਾਰ ਸਾਇੰਸ ਗਰੁੱਪ 'ਚ ਹਾਮਨਾ ਪੁੱਤਰੀ ਸ਼ਮਸ਼ਾਦ ਸਫੀ ਤੇ ਦਾਨਿਆਲ ਪੁੱਤਰੀ ਮੁਹੰਮਦ ਨਾਸਿਰ ਨੇ 95.80 ਫੀਸਦ ਅੰਕ ਪ੍ਰਾਪਤ ਕਰਕੇ ਪਹਿਲਾ, ਅਜੈਫਾ ਪੁੱਤਰੀ ਮੁਹੰਮਦ ਯਾਸੀਨ ਨੇ 95.40 ਫੀਸਦ ਅੰਕ ਪ੍ਰਾਪਤ ਕਰਕੇ ਦੂਜਾ ਤੇ ਅਬਦੁਲ ਮੁਜੀਬ ਪੁੱਤਰ ਇਮਤਿਆਜ ਮਹਿਮੂਦ ਨੇ 95 ਫੀਸਦ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਕਿ ਆਰਟਸ ਗਰੁੱਪ 'ਚ ਜੀਨਤ ਪੁੱਤਰੀ ਮੁਹੰਮਦ ਮੋਹਸਿਨ ਨੇ 96.40 ਫੀਸਦ ਅੰਕ ਪ੍ਰਾਪਤ ਕਰਕੇ ਪਹਿਲਾ, ਰੋਸ਼ੀਨ ਆਲਮ ਪੁੱਤਰ ਮਨਸੂਰ ਆਲਮ ਨੇ 95 ਫੀਸਦ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਐਮਨ ਰਸ਼ੀਦ ਪੁੱਤਰੀ ਹਾਰੂਨ ਰਸ਼ੀਦ ਨੇ 94.80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਮੈਡਮ ਰਿਹਾਨਾ ਨਕਵੀ ਨੇ ਇਨ੍ਹਾਂ ਬੱਚਿਆਂ ਨੂੰ ਵਧਾਈ ਦਿੰਦਿਆਂ ਹੋਰਨਾਂ ਬੱਚਿਆਂ ਨੂੰ ਵੀ ਇਨ੍ਹਾਂ ਬੱਚਿਆਂ ਤੋਂ ਪ੍ਰੇਰਣਾ ਲੈ ਕੇ ਚੰਗੇ ਅੰਕ ਪ੍ਰਾਪਤ ਕਰਨ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਲ-ਫਲਾਹ ਐਜ਼ੁਕੈਸ਼ਨਲ ਟਰੱਸਟ (ਰਜ਼ਿ.) ਦੇ ਚੇਅਰਮੈਨ ਐਡਵੋਕੇਟ ਅਜ਼ਮਤ ਅਲੀ ਖਾਂ, ਮੈਨੇਜਰ ਮੁਹੰਮਦ ਅਸ਼ਰਫ, ਸਕੱਤਰ ਸਾਬਰ ਅਲੀ ਜੁਬੈਰੀ, ਮੁਹੰਮਦ ਸਲੀਮ ਬਖਸ਼ੀ, ਚੋਧਰੀ ਉਮਰਦੀਨ, ਮੁਹੰਮਦ ਯਾਮੀਨ, ਡਾ.ਮੁਹੰਮਦ ਰਮਜ਼ਾਨ ਚੋਧਰੀ, ਮਾਸਟਰ ਅਬਦੁਲ ਹਮੀਦ, ਮੁਹੰਮਦ ਇਕਬਾਲ ਫਾਰੂਕੀ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।