2022-11-27 15:20:27 ( ਖ਼ਬਰ ਵਾਲੇ ਬਿਊਰੋ )
ਸ਼ਿਮਲਾ ਪੁਲਿਸ ਨੇ ਦੋ ਵਿਅਕਤੀਆਂ ਨੂੰ 39.19 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਗਜੀਤ ਪੁੱਤਰ ਗੋਪਾਲ ਸਿੰਘ ਅਤੇ ਅੰਕੁਸ਼ ਚੌਹਾਨ ਪੁੱਤਰ ਹਰਦੇਵ ਸਿੰਘ ਦੋਵੇਂ ਵਾਸੀ ਨਾਨਕਾੜੀ, ਸ਼ਿਮਲਾ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ 'ਚੋਂ 39.83 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।