2022-12-03 16:11:49 ( ਖ਼ਬਰ ਵਾਲੇ ਬਿਊਰੋ )
ਮੋਹਾਲੀ: AGTF ਪੰਜਾਬ ਨੇ ਮੋਹਾਲੀ ਪੁਲਿਸ ਦੇ ਸਹਿਯੋਗ ਨਾਲ ਵੱਡੀ ਸਫਲਤਾ ਹਾਸਿਲ ਕੀਤੀ ਹੈ। AGTF ਨੇ ਬਲਟਾਣਾ ਐਨਕਾਊਂਟਰ ਕੇਸ ਅਤੇ ਕਈ ਹੋਰ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਗੈਂਗਸਟਰ ਅੰਕਿਤ ਰਾਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਹੈ। ਦੱਸ ਦੇਈਏ ਕਿ ਅੰਕਿਤ ਫਿਰੌਤੀ ਰੈਕੇਟ ਦਾ ਮੁੱਖ ਸਰਗਨਾ ਹੈ।