2022-07-11 21:17:10 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ :- ਪੰਦਰਾਂ ਵਰ੍ਹੇ ਪਹਿਲਾਂ ਹੋਂਦ ਚ ਲੰਬਾ ਸਮਾਂ ਰਹੀ ਬਾਦਲਾਂ ਦੀ ਸਰਕਾਰ ਮੌਕੇ ਕੈਬਨਿਟ ਰੈਂਕ ਵਾਲੇ ਅਹੁਦੇ ਤੇ ਨਿਵਾਜੇ ਗਏ ਮਸ਼ਹੂਰ ਉਦਯੋਗਪਤੀ ਟਰਾਈਡੈਂਟ ਗਰੁੱਪ ਦੇ ਮਾਲਕ ਰਾਜਿੰਦਰ ਗੁਪਤਾ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹੀ ਪੁਰਾਣਾ ਕੈਬਨਿਟ ਰੈਂਕ ਵਾਲਾ ਪਲੈਨਿੰਗ ਬੋਰਡ ਦੇ Vice chairman ਦਾ ਅਹੁਦਾ ਦੇ ਦਿੱਤਾ ਗਿਆ ਹੈ । ਦੱਸ ਦਈਏ ਕਿ ਰਾਜਿੰਦਰ ਗੁਪਤਾ ਕੈਪਟਨ ਅਮਰਿੰਦਰ ਸਿੰਘ ਤੇ ਚੰਨੀ ਦੀ ਸਾਢੇ ਤਿੰਨ ਮਹੀਨਿਆਂ ਦੀ ਸਰਕਾਰ ਮੌਕੇ ਵੀ ਇਸੇ ਅਹੁਦੇ ਤੇ ਰਹੇ ਉਨ੍ਹਾਂ ਨੂੰ ਝੰਡੀ ਵਾਲੀ ਕਾਰ ਮਿਲੀ ਰਹੀ ।ਇਸ ਦੇ ਨਾਲ ਹੀ ਉਹ ਵੱਕਾਰੀ ਕ੍ਰਿਕਟ ਦੀ ਐਸੋਸੀਏਸ਼ਨ ਪੀਸੀਏ ਦੇ ਲਗਾਤਾਰ ਪ੍ਰਧਾਨ ਵੀ ਬਣਦੇ ਰਹੇ । ਜਿਉਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਉਸ ਸਮੇਂ ਰਾਜਿੰਦਰ ਗੁਪਤਾ ਹੁਰਾਂ ਨੇ ਆਪੇ ਹੀ ਪਾਸਾ ਵੱਟ ਲਿਆ ਸੀ ਤੇ ਦਾਲ ਗ਼ਲਦੀ ਨਾ ਦੇਖ ਕੇ ਪੀਸੀਏ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ । ਜਿਸ ਤੋਂ ਵਧ ਕੇਜਰੀਵਾਲ ਸਰਕਾਰ ਦੇ ਨਜ਼ਦੀਕੀ ਬਣ ਗਏ ਅਤੇ ਨਵਜੋਤ ਸਿੱਧੂ ਦਾ ਸੱਜਾ ਹੱਥ ਰਹੇ ਸਾਬਕਾ ਡੀਆਈਜੀ ਹਰਿੰਦਰ ਸਿੰਘ ਚਾਹਲ ਦੇ ਪੁੱਤਰ ਨੂੰ ਜੋ ਕਿ ਬੌਲੀਵੁੱਡ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕਾ ਹੈ ਨੂੰ ਪੀਸੀਏ ਦਾ ਪ੍ਰਧਾਨ ਸਰਬਸੰਮਤੀ ਨਾਲ ਬਣਾਇਆ ਗਿਆ । ਪਰ ਅਚਾਨਕ ਅੱਜ ਟਰਾਈਡੈਂਟ ਗਰੁੱਪ ਦੇ ਮਾਲਕ ਰਾਜਿੰਦਰ ਗੁਪਤਾ ਦੀ ਫਿਰ ਦੁਬਾਰਾ ਪੰਜਾਬ ਦੀ ਚੌਥੀ ਸਰਕਾਰ ਚ ਪਲੈਨਿੰਗ ਬੋਰਡ ਦੇ ਚੇਅਰਮੈਨ ਯਾਨੀ ਕਿ ਕੈਬਨਿਟ ਰੈਂਕ ਵਜੋਂ ਐਂਟਰੀ ਹੋ ਗਈ ਹੈ । ਖ਼ਬਰ ਵਾਲੇ ਡਾਟ ਕਾਮ ਨੂੰ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਦੇ ਵਲੋਂ ਕੈਨਰਾ ਬੈਂਕ ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਟੈਕਸੇਸ਼ਨ ਸਲਾਹਕਾਰ ਸੁਨੀਲ ਗੁਪਤਾ ਨੂੰ ਵੀ ਪੰਜਾਬ ਸਟੇਟ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।