2023-01-24 12:36:29 ( ਖ਼ਬਰ ਵਾਲੇ ਬਿਊਰੋ )
ਹਿੰਦੀ ਸਿਨੇਮਾ ਦੇ ਸੁਪਰਸਟਾਰ ਅਜੇ ਦੇਵਗਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਭੋਲਾ’ ਨੂੰ ਲੈ ਕੇ ਸੁਰਖੀਆਂ ‘ਚ ਹਨ। ‘ਦ੍ਰਿਸ਼ਮ 2’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਅਜੇ ਦੀ ਅਗਲੀ ਫਿਲਮ ‘ਭੋਲਾ’ ਹੋਵੇਗੀ। ਹਾਲ ਹੀ ‘ਚ ਮੇਕਰਸ ਵਲੋਂ ‘ਭੋਲਾ’ ਦੇ ਦੂਜੇ ਟੀਜ਼ਰ ਦੇ ਰਿਲੀਜ਼ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਜਿਸ ਕਾਰਨ ਮੰਗਲਵਾਰ ਨੂੰ ‘ਭੋਲਾ’ ਦਾ ਦੂਜਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਅਜੇ ਦੇਵਗਨ ਦੀ ਫਿਲਮ ‘ਭੋਲਾ’ ਦਾ ਪਹਿਲਾ ਟੀਜ਼ਰ ਪਿਛਲੇ ਸਾਲ 22 ਨਵੰਬਰ ਨੂੰ ਰਿਲੀਜ਼ ਹੋਇਆ ਸੀ।ਅਜੇ ਦੇਵਗਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇਹ ਜਾਣਕਾਰੀ ਦਿੱਤੀ ਹੈ।
ਦੱਸਣਯੋਗ ਹੈ ਕਿ ਅਜੇ ਦੇਵਗਨ ਅਤੇ ਤੱਬੂ ਸਟਾਰਰ ਫਿਲਮ ‘ਭੋਲਾ’ 30 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਖਾਸ ਗੱਲ ਇਹ ਹੈ ਕਿ ਇਸ ਫਿਲਮ ‘ਚ ਐਕਟਰ ਤੋਂ ਇਲਾਵਾ ਅਜੇ ਨੇ ਬਤੌਰ ਨਿਰਦੇਸ਼ਕ ਵੀ ਕੰਮ ਕੀਤਾ ਹੈ। ਅਜੇ ਦੇਵਗਨ ਦੀ ‘ਭੋਲਾ’ ਸਾਊਥ ਸਿਨੇਮਾ ਦੀ ਸੁਪਰਹਿੱਟ ਫਿਲਮ ‘ਕੈਥੀ’ ਦਾ ਰੀਮੇਕ ਹੈ।