2022-12-10 10:52:56 ( ਖ਼ਬਰ ਵਾਲੇ ਬਿਊਰੋ )
ਸੰਦੌੜ,10 ਦਸੰਬਰ( ਭੁਪਿੰਦਰ ਗਿੱਲ)-ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ 42 ਵੀਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਕਾਰਵਾਈਆਂ ਗਈਆਂ।ਜਿਸ ਦਾ ਉਦਘਾਟਨ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਜੀ ਨੇ ਕੀਤਾ।ਇਹਨਾਂ ਖੇਡਾਂ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਲਗਭਗ 7000 ਬੱਚਿਆਂ ਨੇ ਭਾਗ ਲਿਆ। ਟੀਮ ਇੰਚਾਰਜ ਸ੍ਰ ਹਰਪ੍ਰੀਤ ਸਿੰਘ ਜੀ ਨੇ ਜਾਣਕਾਰੀ ਦਿੰਦੇ ਦਸਿਆ ਕਿ ਮਾਲੇਰਕੋਟਲਾ ਜਿਲ੍ਹੇ ਵਿੱਚੋਂ ਵੀ ਵੱਖ ਵੱਖ ਸਕੂਲਾਂ ਨੇ ਭਾਗ ਲਿਆ।
ਸਰਕਾਰੀ ਪ੍ਰਾਇਮਰੀ ਸਕੂਲ ਸੰਦੌਡ਼ ,ਫ਼ਰਵਾਲੀ, ਕਸਬਾ ਭਰਾਲ, ਆਦਮਪਾਲ,ਦੇ ਬੱਚਿਆਂ ਨੇ ਖੋ ਖੋ ਮੁੰਡੇ ਅਤੇ ਕੁੜੀਆਂ ਦੀ ਟੀਮ ਨੇ ਭਾਗ ਲਿਆ। ਜਿਸਦੇ ਟੀਮ ਮੈਨੇਜਰ ਸ੍ਰ ਅਮ੍ਰਿਤਪਾਲ ਸਿੰਘ ਜੀ ਅਤੇ ਸ੍ਰ ਸੁਖਦੇਵ ਸਿੰਘ ਮਾਣਕੀ ਸਨ। ਕਰਾਟਿਆ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸੰਦੌਡ਼ ਦੀ ਵਿਦਿਆਰਥਣ ਵਰਸ਼ਾ ਨੇ -30 ਕਿਲੋਗ੍ਰਾਮ ਦੇ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੇ ਦਾ ਤਮਗਾ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ। ਦੌੜਾਂ ਦੇ ਮੁਕਾਬਲਿਆਂ ਵਿੱਚ 400 ਮੀਟਰ ਦੌੜਾਂ ਵਿੱਚ ਅਰਪਿਤ ਕੁਮਾਰ ਸੰਦੌਡ਼ ,ਸੁਮਨਦੀਪ ਕੌਰ ਕਸਬਾ ਭਰਾਲ ਅਤੇ 600 ਮੀਟਰ ਦੌੜ ਵਿਚ ਮਨਵੀਰ ਕੌਰ ਸੰਦੌਡ਼ ,ਲੰਬੀ ਛਾਲ ਮੁਹੰਮਦ ਸੁਲਤਾਨ ਸੰਦੌਡ਼, ਪਾਰੋ ਕੁਮਾਰੀ ਫ਼ਰਵਾਲੀ ਨੇ ਭਾਗ ਲਿਆ। ਜਿਸਦੇ ਟੀਮ ਇੰਚਾਰਜ ਸ੍ਰ ਰੁਪਿੰਦਰ ਸਿੰਘ ਜੀ ਸੰਦੌਡ਼ ਸਨ। ਇਹਨਾਂ ਖੇਡਾਂ ਦਾ ਬੱਚਿਆਂ ਨੇ ਬਹੁਤ ਹੀ ਆਨੰਦ ਮਾਣਿਆ ਅਤੇ ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲਿਆ। ਇਸ ਮੌਕੇ ਕੁਲਦੀਪ ਸਿੰਘ ਖੁਰਦ, ਜਗਜੀਤ ਸਿੰਘ ਬੋਪਾਰਾਏ,ਮਨਜੀਤ ਸਿੰਘ ਖੁਰਦ, ਜਸਵੀਰ ਸਿੰਘ ਸੰਦੌਡ਼, ਮੈਡਮ ਕਰਮਜੀਤ ਕੌਰ ਬਿਸ਼ਨਗੜ੍ਹ, ਮੈਡਮ ਬਲਜਿੰਦਰ ਕੌਰ ਕਸਬਾ ਭਰਾਲ,ਮੈਡਮ ਸਰਵਜੀਤ ਕੌਰ ,ਮੈਡਮ ਕਰਮਜੀਤ ਕੌਰ ਸੰਦੌਡ਼ ਹਾਜਰ ਸਨ।