ਖ਼ਬਰ ਵਾਲੇ ਬਿਊਰੋ
ਚੰਡੀਗੜ, 27 ਅਕਤੂਬਰ
ਪੰਜਾਬ ਸਰਕਾਰ ਨੇ ਇਥੇ ਪੰਜਾਬ ਸਿਵਲ ਸਕੱਤਰੇਤ ਵਿੱਚ ਕਾਰ ਸੈਕਸ਼ਨ ਵਿੱਚ ਤਾਇਨਾਤ ਵਧੀਕ ਸੁਪਰਵਾਈਜ਼ਰ ਨਰਪਿੰਦਰ ਸਿੰਘ ਨੂੰ ਸੁਪਰਵਾਈਜ਼ਰ ਵਜੋਂ ਪਦਉੱਨਤ ਕੀਤਾ ਹੈ ਅਤੇ ਉਨਾਂ ਨੇ ਤਰੱਕੀ ਬਾਅਦ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਨਰਪਿੰਦਰ ਸਿੰਘ ਸਾਲ 1987 ਤੋਂ ਪੰਜਾਬ ਸਿਵਲ ਸਕੱਤਰੇਤ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਉਨਾਂ ਦੀ ਤਰੱਕੀ ਸਬੰਧੀ ਹੁਕਮ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ।