2021-01-16 17:38:46 ( ਖ਼ਬਰ ਵਾਲੇ ਬਿਊਰੋ )
ਨਵੀਂ ਦਿੱਲੀ :- ਦਿੱਲੀ ਦੇ ਬਾਰਡਰਾਂ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਭਾਵੇਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਅੱਜ 52 ਦਿਨ ਹੋ ਗਏ ਹਨ ਪਰ ਦੂਜੇ ਪਾਸੇ ਕੇਂਦਰ ਸਰਕਾਰ ਦੀ ਇਕ ਅਹਿਮ ਏਜੰਸੀ NAI ਵੱਲੋਂ ਕਿਸਾਨ ਅੰਦੋਲਨ ਦੇ ਨਾਂ ਤੇ ਹੋਈ ਵਿਦੇਸ਼ਾਂ ਚੋਂ ਫੰਡਿੰਗ ਤੇ ਗੰਭੀਰ ਨੋਟਿਸ ਲੈ ਕੇ ਲਗਪਗ ਪੰਜਾਬ ਦੇ 40 ਦੇ ਕਰੀਬ ਉਨ੍ਹਾਂ ਲੋਕਾਂ ਨੂੰ ਇੱਕ ਮੁਕੱਦਮਾ ਦਰਜ ਕਰਨ ਉਪਰੰਤ ਸੰਮਨ ਜਾਰੀ ਕਰ ਦਿੱਤੇ ਹਨ । ਦੱਸਿਆ ਜਾ ਰਿਹਾ ਹੈ ਕਿ ਐਨਆਈਏ ਵੱਲੋਂ ਉਨ੍ਹਾਂ ਲੋਕਾਂ ਨੂੰ ਨੋਟਿਸ ਭੇਜੇ ਗਏ ਹਨ ਜਿਨ੍ਹਾਂ ਦੀ ਵਿਦੇਸ਼ਾਂ ਚ ਬੈਠੀਆਂ ਖਾਲਿਸਤਾਨੀ ਜਥੇਬੰਦੀਆਂ ਨਾਲ ਗੱਲਬਾਤ ਹੋਈ ਹੈ ਅਤੇ ਨਾਲ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਵਿਦੇਸ਼ਾਂ ਚੋਂ ਪੈਸਾ ਆਇਆ ਹੈ । ਇਨ੍ਹਾਂ ਵਿੱਚ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਤੋਂ ਇਲਾਵਾ ਇਕ ਵੈੱਬ ਚੈਨਲ ਚਲਾਉਣ ਵਾਲੇ ਐਕਟਰ ਦੀਪ ਸਿੱਧੂ ਅਤੇ ਉਸ ਦਾ ਭਰਾ ਐਡਵੋਕੇਟ ਤੋ ਇਲਾਵਾ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ , ਮਰਸਿਡੀਜ਼ ਗੱਡੀਆਂ ਦੇ ਮਾਲਕ ਝੱਜ ਮੋਟਰਜ਼ .ਇੰਦਰਪਾਲ ਸਿੰਘ ਝੱਜ ਲੁਧਿਆਣਾ, ਮਨੁੱਖਤਾ ਦੀ ਸੇਵਾ ਸੰਸਥਾ ਦੇ ਆਗੂ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਅਤੇ ਉਨ੍ਹਾਂ ਦੇ ਸਾਥੀ ਕੁਲਦੀਪ ਸਿੰਘ ਸਾਬਕਾ ਕਪਤਾਨ ਪੰਜਾਬ ਪੁਲੀਸ , ਜਸਪਾਲ ਸਿੰਘ,ਲੁਧਿਆਣਾ,ਨਰੇਸ਼ ਕੁਮਾਰ,ਲੁਧਿਆਣਾ,ਬਲਵਿੰਦਰ ਸਿੰਘ ਡੇਰਾ ਬਾਬਾ ਨਾਨਕ ਆਦਿ ਨੂੰ ਸੰਮਨ ਕਰਕੇ ਦਿੱਲੀ ਹੈੱਡਕੁਆਰਟਰ ਵਿਖੇ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ