2021-01-15 17:05:23 ( ਖ਼ਬਰ ਵਾਲੇ ਬਿਊਰੋ )
ਨਵੀਂ ਦਿੱਲੀ, 15 ਜਨਵਰੀ : ਕੇਂਦਰ ਅਤੇ ਕਿਸਾਨਾਂ ਦੇ ਵਿਚਾਲੇ ਅੱਜ 9ਵੇਂ ਗੇੜ ਦੀ ਮੀਟਿੰਗ ਹੋਈ।ਜੋ ਕਿ ਹਰ ਵਾਰ ਦੀ ਤਰ੍ਹਾਂ ਫਿਰ ਬੇਸਿੱਟਾ ਰਹੀ।ਦੱਸ ਦਈਏ ਕਿ ਇਸ ਮੀਟਿੰਗ ਵਿਚ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੇ ਵੱਲੋਂ ਕਿਸਾਨਾਂ ਨੂੰ ਕਿਹਾ ਗਿਆ ਕਿ ਜੇਕਰ MSP ਤੇ ਕਾਨੂੰਨ ਬਣਾਇਆ ਜਾਵੇਗਾ ਤਾਂ ਤੁਸੀਂ ਇਹ ਅੰਦੋਲਨ ਖ਼ਤਮ ਕਰੋਗੇ?
ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਇਹ ਗੱਲ ਕਹੀ ਜਾ ਰਹੀ ਸੀ ਕੀ ਅਸੀਂ ਬਹੁਤੀਆਂ ਉਮੀਦਾਂ ਲੈ ਕੇ ਇਸ ਮੀਟਿੰਗ ਦੇ ਵਿੱਚ ਨਹੀਂ ਜਾ ਰਹੇ।ਤੇ ਉਹੀ ਗੱਲ ਹੋਈ ਕਿ ਇਸ ਵਾਰ ਵੀ 8 ਮੀਟਿੰਗਾਂ ਤੋਂ ਬਾਅਦ ਇਹ 9ਵੇੰ ਗੇੜ ਦੀ ਮੀਟਿੰਗ ਬੇਸਿੱਟਾ ਰਹੀ।ਹੁਣ ਅਗਲੀ ਮੀਟਿੰਗ 19 ਜਨਵਰੀ ਨੂੰ ਦੁਪਹਿਰ 12 ਵਜੇ ਹੋਵੇਗੀ।