2021-01-05 19:18:40 ( ਖ਼ਬਰ ਵਾਲੇ ਬਿਊਰੋ )
ਪਟਿਆਲਾ ਪੁਲਿਸ ਵਲੋਂ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਕਰੀਬੀ ਦੋਸਤ ਅਤੇ ਗਾਇਕ ਸ੍ਰੀ ਬਰਾੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਪਟਿਆਲਾ ਪੁਲਿਸ ਨੇ ਦੱਸਿਆ ਕਿ ਬਰਾੜ ਦੇ ਉਪਰ ਧਾਰਾ 294 ਤੇ 540 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲੀਸ ਅਨੁਸਾਰ ਬਰਾੜ ਨੇ ਨਵੇਂ ਗੀਤ ਜਾਨ ਵਿਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਲਈ ਗਾਇਆ ਗਿਆ ਸੀ। ਇਸ ਸਬੰਧੀ ਐੱਸਐੱਸਪੀ ਵਿਕਰਮਜੀਤ ਦੁੱਲ ਨੇ ਬਰਾੜ ਦੀ ਗ੍ਰਿਫਤਾਰੀ ਸਬੰਧੀ ਪੁਸ਼ਟੀ ਕੀਤੀ ਹੈ ਜਦਕਿ ਬਰਾੜ ਦੇ ਉੱਪਰ ਜ਼ਮਾਨਤੀ ਧਾਰਾਵਾਂ ਹੋਣ ਕਾਰਨ ਥਾਣੇ ਵਿੱਚ ਹੀ ਉਸ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਬਰਾੜ ਪਹਿਲਾਂ ਗੀਤਕਾਰ ਸੀ, ਜਿਸ ਦੇ ਸਭ ਤੋਂ ਵੱਧ ਲਿਖੇ ਗੀਤ ਮਨਕੀਰਤ ਔਲਖ ਵੱਲੋਂ ਗਾਏ ਗਏ ਹਨ ਅਤੇ ਹੁਣ ਬਰਾੜ ਆਪਣੇ ਲਿਖੇ ਗੀਤ ਆਪ ਗਾ ਰਿਹਾ ਹੈ। ਮਨਕੀਰਤ ਦੇ ਨਾਲ ਬਰਾੜ ਦਾ ਗੀਤ ਵੈੱਲ ਤੇ ਭਾਬੀ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ