2020-11-28 16:09:24 ( ਖ਼ਬਰ ਵਾਲੇ ਬਿਊਰੋ )
ਫਿਰੋਜ਼ਪੁਰ : ਪਿਛਲੇ ਲੰਮੇਂ ਸਮੇਂ ਤੋਂ ਖੇਤੀ ਸਬੰਧੀ ਬਣਾਏ ਤਿਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਦੇ ਹੱਕ ਵਿੱਚ ਹੁਣ ਇੱਥੋਂ ਦਾ ਮੁਸ਼ਲਮਾਨ ਭਾਈ ਚਾਰਾ ਵੀ ਆ ਗਿਆ ਹੈ। ਇਸੇ ਤਹਿਤ ਅੱਜ ਮੁੱਦਕੀ ਦੇ ਮੁਸਲਮਾਲ ਭਾਈਚਾਰੇ ਨੇ ਜਾਮਾਂ ਮਸਜਿਦ ਵਿੱਚ ਇਕੱਠੇ ਹੋ ਕੇ ਨਮਾਜ਼ ਅਦਾ ਕੀਤੀ ਅਤੇ ਕਿਸਾਨ ਭਾਈਚਾਰੇ ਲਈ ਦੁਆਵਾਂ ਮੰਗੀਆਂ। ਮੁਸਲਮ ਭਾਈਚਾਰੇ ਦੇ ਆਗੂ ਅੁਬਦਿਲਹਮੀਦ ਨੇ ਗਲਬਾਤ ਕਰਦੇ ਹੋਏ ਕਿਹਾ ਕਿ ਉਹ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਖੜ੍ਹੇ ਹਨ ਤੇ ਉਨ੍ਹਾਂ ਲਈ ਖੁਦਾ ਤੋਂ ਦੁਆਵਾਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ ਦਾ ਅੰਨਦਾਤਾ ਇਸ ਵਕਤ ਆਪਣੇ ਹੱਕਾਂ ਲਈ ਦੇਸ ਦੀ ਹਕੂਮਤ ਨਾਲ ਲੜਾਈ ਕਰ ਰਿਹਾ ਹੈ ਤੇ ਅਸੀਂ ਵੀ ਉਨ੍ਹਾਂ ਦੀ ਲੜਾਈ ਦੀ ਪੂਰੀ ਹਿਮਾਇਤ ਕਰਦੇ ਹਾਂ। ਇਸ ਮੌਕੇ ਤੇ ਲਖਬੀਰ ਸ਼ਾਹ, ਪਿਆਰਾ ਖਾਨ, ਕਰਮਦੀਨ, ਮਜੀਦ, ਮਹੰਮਦ ਸਦੀਕ ਮਾਨਾ, ਮੁਹੰਮਦ ਯਾਕੂਬ ਅਤੇ ਹੋਰ ਮੁਸਲਮਾਨ ਆਗੂ ਵੀ ਮੋਜੂਦ ਸਨ।