2020-11-28 16:06:33 ( ਖ਼ਬਰ ਵਾਲੇ ਬਿਊਰੋ )
ਦਿੱਲੀ, 28 ਨਵੰਬਰ : ਖੇਤੀ ਕਾਨੂੰਨਾਂ ਦੇ ਵਿਰੋਧ ਚ ਕਿਸਾਨ ਸੜਕਾਂ ਤੇ ਉਤਰ ਆਏ ਹਨ। 26 ਨਵੰਬਰ ਨੂੰ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਪਰ ਕਿਸਾਨਾਂ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਵੱਲੋਂ ਪੂਰਾ ਜ਼ੋਰ ਲਗਾਇਆ ਗਿਆ ਪਰ ਕਿਸਾਨ ਪਾਣੀ ਦੀਆਂ ਬੁਛਾੜਾਂ ਅਤੇ ਹੰਝੂ ਗੈਸ ਦੇ ਗੋਲਿਆਂ ਦਾ ਮੁਕਾਬਲਾ ਕਰਦੇ ਹੋਏ ਆਖ਼ਰ ਦਿੱਲੀ ਪਹੁੰਚ ਹੀ ਗਏ ਪਰ ਦਿੱਲੀ ਦੇ ਸਿੰਘੂ ਬਾਰਡਰ ਤੇ ਦਿੱਲੀ ਪੁਲੀਸ ਦੇ ਵੱਲੋਂ ਪੂਰੀ ਨਾਕੇਬੰਦੀ ਕੀਤੀ ਗਈ ਪਰ ਹੁਣ ਸਿੰਘੂ ਤੋਂ ਬਾਅਦ ਟਿਕਰੀ ਬਾਰਡਰ ਤੇ ਸਥਿਤੀ ਪੂਰੀ ਤਣਾਅਪੂਰਨ ਬਣੀ ਹੋਈ ਹੈ।ਵੱਡੀ ਗਿਣਤੀ ਦੇ ਵਿਚ ਕਿਸਾਨ ਉੱਥੇ ਜੁਟੇ ਹੋਏ ਨੇ ਤੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਬੁਰਾੜੀ ਚ ਧਰਨਾ ਦੇਣ ਦਾ ਸੱਦਾ ਦਿੱਤਾ ਗਿਆ ਸੀ ਪਰ ਕਿਸਾਨਾਂ ਦੇ ਵੱਲੋਂ ਬਰਾੜੀ ਚ ਧਰਨਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਸਿੰਘੂ ਅਤੇ ਟਿਕਰੀ ਬਾਰਡਰ ਤੇ ਹੀ ਧਰਨਾ ਦੇਵਾਂਗੇ।